ਟਿੱਕ-ਟੋਕ 'ਤੇ ਵਾਇਰਲ ਹੋਈ ਫ਼ਤਿਹਵੀਰ ਦੀ ਵਾਪਸੀ ਦੀ ਵੀਡੀਓ! - ਫਤਿਹਵੀਰ ਦੀ ਮੌਤ
ਅੰਮ੍ਰਿਤਸਰ: ਜੂਨ 2019 ਵਿੱਚ ਪੰਜਾਬ ਦੇ ਸੰਗਰੂਰ ਵਿੱਚ ਇੱਕ 125 ਫੁੱਟ ਡੂੰਘੇ ਬੋਰਵੇਲ ਵਿੱਚ ਡਿੱਗਣ ਵਾਲੇ 2 ਸਾਲਾ ਫ਼ਤਿਹਵੀਰ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਫ਼ਤਿਹਵੀਰ ਦੇ ਇੱਕ ਵਾਰ ਫਿਰ ਵਾਪਸ ਆ ਜਾਣ ਬਾਰੇ ਅਫ਼ਵਾਹ ਉਡਾਈ ਜਾ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਵੀਡੀਓ ਵਿੱਚ ਉਹ ਲੋਕ ਸਾਹਮਣੇ ਆਏ ਜੋ ਅਜਨਾਲਾ ਦੇ ਪਿੰਡ ਲੱਖੂਵਾਲ ਵਿੱਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵੀ ਆਪਣੇ ਬੱਚੇ ਦਾ ਨਾਮ ਫ਼ਤਿਹਵੀਰ ਰੱਖਿਆ ਹੈ ਅਤੇ ਪੁੱਤਰ ਹੋਣ ਦੀ ਖੁਸ਼ੀ ਵਿੱਚ ਉਨ੍ਹਾਂ ਨੇ ਆਪਣੇ ਬੇਟੇ ਫ਼ਤਿਹਵੀਰ ਦੀ ਇੱਕ ਵੀਡੀਓ ਲਿਖ ਕੇ ਪਾਈ ਸੀ। ਜਿਸ ਨੂੰ ਕੁਝ ਸ਼ਰਾਰਤੀ ਲੋਕਾਂ ਨੇ ਗ਼ਲਤ ਰੂਪ ਨਾਲ ਪੇਸ਼ ਕੀਤਾ ਹੈ। ਫ਼ਤਿਹਵੀਰ ਦੇ ਪਰਿਵਾਰ ਵਿੱਚ ਵਾਪਸ ਆਇਆ ਹੈ, ਜੋ ਕਿ ਬਿਲਕੁਲ ਗ਼ਲਤ ਹੈ। ਇਹ ਅਜਨਾਲਾ ਦੇ ਪਿੰਡ ਲੱਖੂਵਾਲ ਦਾ ਫ਼ਤਿਹਵੀਰ ਹੈ। ਜਿਸ ਦਾ ਸੰਗਰੂਰ ਦੇ ਫ਼ਤਿਹਵੀਰ ਨਾਲ ਕੋਈ ਸਬੰਧ ਨਹੀਂ ਹੈ।
Last Updated : May 1, 2020, 2:45 PM IST