ਸ੍ਰੀ ਫ਼ਤਿਹਗੜ੍ਹ ਸਾਹਿਬ: ਕਰਫਿਊ ਦੇ ਬਾਵਜੂਦ ਰਾਧਾਸੁਆਮੀ ਸਤਿਸੰਗ ਘਰ 'ਚ ਹੋਇਆ ਲੋਕਾਂ ਦਾ ਭਾਰੀ ਇੱਕਠ - ਫ਼ਤਿਹਗੜ੍ਹ ਸਾਹਿਬ ਨਿਊਜ਼ ਅਪਡੇਟ
ਸ੍ਰੀ ਫ਼ਤਿਹਗੜ੍ਹ ਸਾਹਿਬ: ਸੂਬੇ 'ਚ ਕਰਫਿਊ ਦੇ ਦੌਰਾਨ ਮੰਡੀ ਗੋਬਿੰਦਗੜ੍ਹ ਦੇ ਰਾਧਾ ਸੁਆਮੀ ਸਤਿਸੰਗ ਬਿਆਸ ਕੇਂਦਰ 'ਚ ਵੱਡੀ ਗਿਣਤੀ ਵਿੱਚ ਲੋਕ ਇੱਕਠੇ ਹੋਏ। ਰਾਧਾ ਸੁਆਮੀ ਡੇਰੇ ਦੇ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਦੇ ਇੱਥੇ ਪੁਜਣ ਕਾਰਨ ਭਾਰੀ ਗਿਣਤੀ 'ਚ ਲੋਕ ਇੱਥੇ ਪਹੁੰਚ ਗਏ। ਪੁਲਿਸ ਵੱਲੋਂ ਪਹਿਲਾਂ ਤਾਂ ਲੋਕਾਂ ਨੂੰ ਰੋਕਿਆ ਗਿਆ ਪਰ ਪੁਲਿਸ ਇਸ 'ਚ ਸਫਲ ਨਾ ਹੋ ਸਕੀ। ਹੁਣ ਡੇਰਾ ਮੁੱਖੀ ਦੇ ਸਤਸੰਗ ਘਰ ਵਿੱਚ ਆਉਣ 'ਤੇ ਸਵਾਲ ਚੁੱਕੇ ਜਾ ਰਹੇ ਹਨ ਕਿ ਕਰਫਿਊ ਦੇ ਦੌਰਾਨ ਉਹ ਸਤਿਸੰਗ ਘਰ ਕਿਉਂ ਆਏ? ਜਦਕਿ ਉਹ ਜਾਣਦੇ ਨੇ ਕਿ ਅਜਿਹਾ ਕਰਨਾ ਕਰਫਿਊ ਦੀ ਉਲੰਘਣਾ ਕਰਨਾ ਹੋਵੇਗਾ।
Last Updated : Apr 6, 2020, 7:56 PM IST