ਡਰੋਨ ਦੀ ਮਦਦ ਨਾਲ ਫ਼ਤਿਹਗੜ੍ਹ ਪੁਲਿਸ ਕਰਫਿਊ ਤੋੜਨ ਵਾਲਿਆਂ 'ਤੇ ਰੱਖੇਗੀ ਨਜ਼ਰ - ਫ਼ਤਿਹਗੜ੍ਹ ਸਾਹਿਬ ਨਿਊਜ਼ ਅਪਡੇਟ
ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਨੇ ਕਰਫਿਊ ਦਾ ਸਮਾਂ 14 ਅਪ੍ਰੈਲ ਤੱਕ ਵੱਧਾ ਦਿੱਤਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਪੁਲਿਸ ਡਰੋਨ ਕੈਮਰੇ ਰਾਹੀਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ 'ਤੇ ਨਜ਼ਰ ਰੱਖੇਗੀ।