ਲੋਕ ਭਲਾਈ ਕਲੱਬ ਨੇ ਵਧਾਈ ਭਾਈਚਾਰਕ ਸਾਂਝ, ਮੁਸਲਿਮ ਭਾਈਚਾਰੇ ਦੇ ਖੁਲ੍ਹਵਾਏ ਰੋਜ਼ੇ - ਭਾਈਚਾਰਕ ਸਾਂਝ ਵਧਾਉਂਦਿਆਂ
ਮਾਨਸਾ: ਰਮਜਾਨ ਦਾ ਮਹੀਨਾ ਚੱਲ ਰਿਹਾ ਹੈ ਅਤੇ ਮੁਸਲਮਾਨ ਭਾਈਚਾਰੇ ਵਲੋਂ ਧਰਮ ਅਨੁਸਾਰ ਰੋਜ਼ੇ ਰੱਖੇ ਜਾਂਦੇ ਹਨ। ਇਸ ਮੌਕੇ ਭਾਈਚਾਰਕ ਸਾਂਝ ਵਧਾਉਂਦਿਆਂ ਮਾਨਸਾ ਦੇ ਪਿੰਡ ਫਫੜੇ ਭਾਈਕੇ, ਰੱਲਾ 'ਚ ਲੋਕ ਭਲਾਈ ਕਲੱਬ ਵਲੋਂ ਉਨ੍ਹਾਂ ਦੇ ਰੋਜ਼ੇ ਖੁੱਲ੍ਹਵਾਏ ਗਏ। ਇਸ ਮੌਕੇ ਉਨ੍ਹਾਂ ਦਾ ਕਹਿਣਾ ਕਿ ਆਪਸੀ ਸਾਂਝ ਬਰਕਰਾਰ ਰੱਖਣ ਲਈ ਉਨ੍ਹਾਂ ਵਲੋਂ ਰੋਜ਼ੇ ਖੁੱਲ੍ਹਵਾਏ ਗਏ ਹਨ। ਇਸ ਨੂੰ ਲੈਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸੰਸਥਾ ਵਲੋਂ ਕੀਤਾ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਦਾ ਕਹਿਣਾ ਕਿ ਅਜਿਹੇ ਉਪਰਾਲੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ।