ਮੰਡੀਆਂ ’ਚ ਕਣਕ ਦੇ ਲੱਗੇ ਅੰਬਰ, ਖਰੀਦ ’ਚ ਢਿੱਲ ਹੋਣ ਕਾਰਨ ਕਿਸਾਨ ਚਿੰਤਤ - ਖਰੀਦ ’ਚ ਢਿੱਲ
ਗੁਰਦਾਸਪੁਰ: ਪੰਜਾਬ ਦੇ ਮਾਝੇ ਦੀਆਂ ਦਾਣਾ ਮੰਡੀਆਂ ’ਚ ਕਣਕ ਦੀ ਫ਼ਸਲ ਦੀ ਆਮਦ ਪੂਰੇ ਜ਼ੋਰਾ ’ਚ ਸ਼ੁਰੂ ਹੋ ਚੁਕੀ ਹੈ ਪਰ ਇਸ ਵਾਰ ਸਰਕਾਰ ਦੇ ਖਰੀਦ ਨਿਯਮਾਂ ’ਚ ਬਦਲਾਵ ਦੇ ਚੱਲਦੇ ਆੜ੍ਹਤੀਆਂ ਨੂੰ ਜਿਥੇ ਕੁਝ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਕਿਸਾਨ ਜੋ ਮੰਡੀ ’ਚ ਫ਼ਸਲ ਲੈਕੇ ਪਹੁੰਚੇ ਹੋਏ ਹਨ ਉਹਨਾਂ ਨੂੰ ਮੌਸਮ ਖਰਾਬ ਹੋਣ ਕਾਰਨ ਚਿੰਤਾ ਸਤਾ ਰਹੀ ਹੈ, ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਖਰੀਦ ਸਮੇਂ ਸਿਰ ਨਹੀਂ ਹੋ ਰਹੀ। ਉਥੇ ਹੀ ਆੜ੍ਹਤੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਿੱਧੀ ਅਦਾਇਗੀ ਲਈ ਜੋ ਪੋਰਟਲ ਬਣਾਇਆ ਹੈ ਉਹ ਸਹੀ ਨਹੀਂ ਚੱਲਦਾ ਜਿਸ ਕਾਰਨ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਹਨ।