ਕਰਫ਼ਿਊ ਦੌਰਾਨ ਕਿਸਾਨਾਂ ਨੂੰ ਕਣਕ ਦੀ ਵਾਢੀ ਵੇਲੇ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ: ਡੀਸੀ
ਕੋਰੋਨਾ ਵਾਇਰਸ ਕਰਕੇ ਪੰਜਾਬ ਵਿਚ ਕਰਫ਼ਿਊ ਲੱਗਾ ਹੋਇਆ ਹੈ ਅਤੇ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਚੁਕੀ ਹੈ। ਕਿਸਾਨ ਕਰਫ਼ਿਊ ਦੇ ਕਾਰਨ ਪਰੇਸ਼ਾਨ ਹਨ ਕਿ ਲੇਬਰ ਕਿਥੋਂ ਆਵੇਗੀ , ਕੰਬਾਈਨ ਕਿਵੇ ਚੱਲੇਗੀ ਅਤੇ ਕਣਕ ਦੀ ਫਸਲ ਮੰਡੀਆਂ ਵਿੱਚ ਕਿਵੇ ਜਾਵੇਗੀ। ਇਸ ਤਰ੍ਹਾਂ ਕਈ ਹੋਰ ਗੱਲਾਂ ਨੂੰ ਲੈ ਕੇ ਕਿਸਾਨ ਪਰੇਸ਼ਾਨੀ ਵਿਚ ਚਲ ਰਹੇ ਹਨ। ਇਹਨਾਂ ਮੁਸ਼ਕਲਾਂ ਦਾ ਹੱਲ ਪੰਜਾਬ ਸਰਕਾਰ ਨੇ ਕਰ ਦਿਤਾ ਹੈ ਅਤੇ ਬਿਨਾਂ ਮੁਸ਼ਕਲ ਤੋ ਕਿਸਾਨ ਆਪਣੀ ਫਸਲ ਨੂੰ ਵੱਢ ਸਕਦੇ ਹਨ।