ਕਿਸਾਨ ਮਾਨਸਾ ਰੇਲਵੇ ਪਾਰਕ ਧਰਨੇ 'ਚ ਕਿਸਾਨ ਟਰੈਕਟਰ ਪਰੇਡ ਕਰਨਗੇ: ਕਿਸਾਨ ਜਥੇਬੰਦੀਆ - ਟਰੈਕਟਰ ਦਿੱਲੀ ਸਿੰਘੂ ਬਾਰਡਰ
ਮਾਨਸਾ: ਖੇਤੀ ਕਾਨੂੰਨਾਂ ਦੇ ਵਿਰੁੱਧ 30ਕਿਸਾਨ ਜਥੇਬੰਦੀਆਂ ਦਾ ਰੇਲਵੇ ਪਾਰਕ ਵਿੱਚ ਚੱਲ ਰਿਹਾ ਪੱਕਾ ਮੋਰਚਾ 117ਵੇ ਦਿਨਾਂ ਵਿੱਚ ਸ਼ਾਮਲ ਹੋ ਗਿਆ ਹੋ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਜਲਦੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦਿੱਲੀ ਪਰੇਡ ਵਿੱਚ ਸ਼ਾਮਲ ਹੋਣ ਲਈ ਮਾਨਸਾ ਜ਼ਿਲ੍ਹੇ ਵਿੱਚੋਂ ਸੈਂਕੜੇ ਟਰੈਕਟਰ ਦਿੱਲੀ ਸੰਘੂ ਬਾਰਡਰ ਅਤੇ ਟਿਕਰੀ ਬਾਰਡਰ 'ਤੇ ਪਹੁੰਚੇ ਹਨ ਇਸੇ ਤਹਿਤ 26 ਜਨਵਰੀ ਨੂੰ ਮਾਨਸਾ ਧਰਨੇ ਵਾਲੀ ਜਗ੍ਹਾ ਤੋਂ ਟਰੈਕਟਰ ਇਕੱਠੇ ਹੋ ਕੇ ਸ਼ਹਿਰ ਵਿੱਚ ਦੀ ਪਰੇਡ ਕਰਦੇ ਹੋਏ ਬੱਸ ਸਟੈਂਡ ਤਿੰਨਕੋਣੀ 'ਤੇ ਪਰੇਡ ਸਮਾਪਤ ਕੀਤੀ ਜਾਵੇਗੀ।