ਕਿਸਾਨੀ ਝੰਡਿਆਂ ਹੇਠ ਅਤੇ ਲੋਕ ਗੀਤਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਤੰਜ ਕੱਸਦੇ ਹੋਏ ਕੀਤਾ ਵਿਆਹ - ਕਿਸਾਨੀ ਦੇ ਗੀਤ
ਸੰਗਰੂਰ: ਇੱਥੇ ਦੇ ਇੱਕ ਕਿਸਾਨ ਪਰਿਵਾਰ ਨੇ ਕਿਸਾਨੀ ਝੰਡਿਆਂ ਅਤੇ ਕਿਸਾਨੀ ਦੇ ਗੀਤ ਗਾ ਕੇ ਵਿਆਹ ਕੀਤਾ। ਇਸ ਸਮਾਗਮ ਦੌਰਾਨ ਉਨ੍ਹਾਂ ਨੇ ਮੋਦੀ ਸਰਕਾਰ ਵਿਰੁੱਧ ਬੋਲੀਆਂ ਪਾਈਆਂ। ਲਾੜੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਉਨ੍ਹਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ। ਇਸ ਕਰਕੇ ਕਿਸਾਨਾਂ ਨੇ ਆਪਣਾ ਮੰਨ ਬਣਾ ਲਿਆ ਕਿ ਉਹ ਆਪਣੀ ਖੁਸ਼ੀ ਗਮ ਨੂੰ ਇਸ ਝੰਡੇ ਹੇਠਾਂ ਹੀ ਮਨਾਉਣਗੇ।