ਜੋ ਕਿਸਾਨ ਹਾਲੇ ਤੱਕ ਦਿੱਲੀ ਨਹੀਂ ਪਹੁੰਚੇ ਉਹ ਜਲਦੀ ਦਿੱਲੀ ਪਹੁੰਚੋ, ਅਸੀਂ ਜਿੱਤ ਦੇ ਨੇੜੇ: ਗੋਲੇਵਾਲਾ - victory
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਇਸ ਵਕਤ ਜਿੱਤ ਦੇ ਬਿਲਕੁੱਲ ਨੇੜੇ ਹੈ ਅਤੇ ਇਸ ਸਮੇਂ ਸਭ ਦਾ ਸਾਥ ਜਰੂਰੀ ਹੈ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਆਵਾਜ਼ ਦੇਸ਼ਾਂ-ਵਿਦੇਸ਼ਾਂ ਵਿਚ ਵੀ ਬੁਲੰਦ ਹੋ ਰਹੀ ਹੈ। ਵਿਦੇਸ਼ਾਂ ’ਚ ਵੱਸ ਰਹੇ ਭਾਰਤੀਆਂ ਵੱਲੋਂ ਵੀ ਕਿਸਾਨਾਂ ਦੇ ਅੰਦੋਲਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।