ਕਿਸਾਨ ਯੂਨੀਅਨਾਂ ਵੱਲੋਂ ਖੇਤੀ ਆਰਡੀਨੈਂਸ ਵਿਰੁੱਧ ਰੇਲ ਰੋਕੋ ਅੰਦੋਲਨ ਅੱਜ ਤੋਂ ਸ਼ੁਰੂ - ਖੇਤੀ ਆਰਡੀਨੈਂਸ
ਸੰਗਰੂਰ: ਖੇਤੀ ਆਰਡੀਨੈਂਸ ਨੂੰ ਲੈ ਕੇ ਕਿਸਾਨਾਂ ਦਾ ਰੋਸ ਵੱਧਦਾ ਹੀ ਜਾ ਰਿਹਾ ਹੈ। ਹੁਣ ਕਿਸਾਨ ਅੱਜ ਤੋਂ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਜਿਸ ਵਿੱਚ ਆੜ੍ਹਤੀਆ ਐਸੋਸੀਏਸ਼ਨ ਅਤੇ ਦੁਕਾਨਦਾਰਾਂ ਵੱਲੋਂ ਵੀ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਖੇਤੀ ਆਰਡੀਨੈਂਸਾਂ ਨੂੰ ਲੈ ਕੇ ਜਿੱਥੇ ਕਿਸਾਨਾਂ ਦੇ ਵਿੱਚ ਰੋਸ ਹੈ ਉੱਥੇ ਹੀ ਦੁਕਾਨਦਾਰ, ਆੜ੍ਹਤੀਆ ਐਸੋਏਸ਼ਨ ਵੀ ਕਿਸਾਨਾਂ ਦੇ ਨਾਲ ਤੁਰ ਪਈ ਹੈ। ਜਦੋਂ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਹੁੰਦਾ ਕਿਸਾਨ ਸੜਕਾਂ ਅਤੇ ਰੇਲ ਲਾਈਨਾਂ 'ਤੇ ਡਟੇ ਰਹਿਣਗੇ ਅਤੇ ਨਾਲ ਹੀ 25 ਤਰੀਕ ਦੇ ਪੰਜਾਬ ਬੰਦ ਨੂੰ ਲੈ ਕੇ ਦੁਕਾਨਦਾਰਾਂ ਨਾਲ ਵੀ ਕਿਸਾਨਾਂ ਵੱਲੋਂ ਗੱਲ ਕੀਤੀ ਜਾ ਰਹੀ ਹੈ।