ਵਿਸਾਖੀ 'ਤੇ ਵੀ ਨਾਖ਼ੁਸ਼ ਅੰਨਦਾਤਾ
ਚੰਡੀਗੜ੍ਹ: 14 ਅਪ੍ਰੈਲ ਨੂੰ ਵਿਸਾਖੀ ਹੈ ਅਤੇ ਹਰ ਸਾਲ ਪੰਜਾਬ ਦੇ ਲੋਕ ਅਤੇ ਕਿਸਾਨ ਚਾਅ ਨਾਲ ਵਿਸਾਖੀ ਦਾ ਤਿਉਹਾਰ ਮਨਾਉਂਦੇ ਹਨ ਪਰ ਇਸ ਵਾਰ ਕਿਸਾਨ ਵਿਸਾਖੀ ਮੌਕੇ ਨਾਖ਼ੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਫ਼ਸਲ ਦਾ ਪੂਰਾ ਮੁੱਲ ਨਹੀਂ ਦੇ ਰਹੀ, ਵਿਸਾਖੀ ਉਨ੍ਹਾਂ ਦੀ ਨਹੀਂ ਅਮੀਰਾਂ ਦੀ ਹੈ। ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੀ ਰੋਜ਼ੀ ਰੋਟੀ ਦਾ ਫਿਕਰ ਹੈ। ਤਿਉਹਾਰ ਪਹਿਲਾਂ ਮਨਾਏ ਜਾਂਦੇ ਸਨ ਪਰ ਹੁਣ ਕੋਈ ਵੀ ਕਿਸਾਨ ਖੁਸ਼ੀ ਨਾਲ ਵਿਸਾਖੀ ਦਾ ਤਿਉਹਾਰ ਨਹੀਂ ਮਨਾਉਂਦਾ।