ਢਕੋਲੀ 'ਚ ਭਾਜਪਾ ਚੋਣ ਪ੍ਰਚਾਰ 'ਚ ਪਹੁੰਚੇ ਕਿਸਾਨ ਸਮਰਥਕ, ਭਾਜਪਾ ਦਾ ਕੀਤਾ ਵਿਰੋਧ - Farmers supporter
ਮੋਹਾਲੀ: ਇੱਕ ਪਾਸੇ ਪੰਜਾਬ ਵਿੱਚ ਨਿਗਮ ਚੋਣ ਦਾ ਪ੍ਰਚਾਰ ਜ਼ੋਰ ਚੱਲ ਰਿਹਾ ਹੈ ਦੂਜੇ ਪਾਸੇ ਦਿੱਲੀ ਹੱਦਾਂ ਉੱਤੇ ਕਿਸਾਨ ਅੰਦੋਲਨ ਜਾਰੀ ਹੈ। ਭਾਜਪਾ ਨੂੰ ਇਸ ਕਿਸਾਨ ਅੰਦੋਲਨ ਨਾਲ ਭਾਰੀ ਨੁਕਸਾਨ ਹੋ ਰਿਹਾ ਹੈ। ਜਿੱਥੇ ਵੀ ਭਾਜਪਾ ਦੇ ਉਮੀਦਵਾਰ ਚੋਣ ਪ੍ਰਚਾਰ ਲਈ ਜਾਂਦੇ ਹਨ ਉਥੇ ਉਨ੍ਹਾਂ ਨੂੰ ਕਿਸਾਨ ਸਮਰਥਕ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਢਕੋਲੀ ਵਿੱਚ ਜਦੋਂ ਇੱਕ ਭਾਜਪਾ ਦੀ ਚੋਣ ਪ੍ਰਚਾਰ ਰੈਲੀ ਸ਼ੁਰੂ ਹੋਈ ਤਾਂ ਢਕੋਲੀ ਪਿੰਡ ਦੇ ਕਿਸਾਨ ਸਮਰਥਕਾਂ ਨੇ ਆ ਕੇ ਉੱਥੇ ਭਾਜਪਾ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨ ਸਮਰਥਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਉਹ ਭਾਜਪਾ ਸਰਕਾਰ ਦਾ ਵਿਰੋਧ ਕਰਦੇ ਰਹਿਣਗੇ।