ਕੋਰੋਨਾ ਕਾਰਨ ਫਿਕਰਾਂ 'ਚ ਪਏ ਕਿਸਾਨ, ਸਹਾਇਕ ਧੰਦਿਆਂ 'ਚ ਪਿਆ ਘਾਟਾ - ਕੋਰੋਨਾ ਵਾਇਰਸ
ਸੰਗਰੂਰ: ਕੋਰੋਨਾ ਮਹਾਮਾਰੀ ਕਾਰਨ ਲੱਗੇ ਕਰਫਿਊ ਦੇ ਚਲਦੇ ਜਿੱਥੇ ਇੱਕ ਪਾਸੇ ਆਮ ਲੋਕ ਪਰੇਸ਼ਾਨ ਹਨ , ਉੱਥੇ ਹੀ ਦੂਜੇ ਪਾਸੇ ਕਿਸਾਨ ਵੀ ਫਿਕਰਾਂ 'ਚ ਪਏ ਹਨ। ਕਿਉਂਕਿ ਕਰਫਿਊ ਦੌਰਾਨ ਕਿਸਾਨਾਂ ਨੂੰ ਫਲ, ਸਬਜ਼ੀਆਂ, ਦੁੱਧ ਤੇ ਹੋਰਨਾਂ ਸਹਾਇਕ ਧੰਦੇ ਕਰਨ ਵਾਲੇ ਕਿਸਾਨਾਂ ਨੂੰ ਘਾਟਾ ਝੱਲਣਾ ਪੈ ਰਿਹਾ ਹੈ। ਡੇਅਰੀ ਫਾਰਮਿੰਗ ਤੇ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਰਫਿਊ ਤੋਂ ਪਹਿਲਾਂ ਉਨ੍ਹਾਂ ਦੇ ਹਾਲਾਤ ਬਿਹਤਰ ਸਨ। ਕਰਫਿਊ ਦੇ ਦੌਰਾਨ ਵ੍ਰਿਕਰੀ ਕਰਨ ਲਈ ਸਮੇਂ ਸੀਮਾ ਤੈਅ ਕੀਤੀ ਗਈ ਹੈ ਜਿਸ ਦੇ ਚਲਦੇ ਠੇਕੇਦਾਰ ਘੱਟ ਮੁੱਲ ਤੇ ਉਨ੍ਹਾਂ ਕੋਲੋਂ ਸਮਾਨ ਖ਼ਰੀਦ ਕੇ ਵੱਧ ਮੁੱਲ 'ਚ ਲੋਕਾਂ ਤੱਕ ਪਹੁੰਚਾਉਦੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਸਰਕਾਰ ਜਲਦ ਤੋਂ ਜਲਦ ਉਨ੍ਹਾਂ ਦੀ ਸਮੱਸਿਆਵਾਂ ਹੱਲ ਕਰੇ।