ਕਿਸਾਨ ਕਣਕ ਦੀ ਫ਼ਸਲ ਨੂੰ ਘਰ ’ਚ ਹੀ ਸਟੋਰ ਕਰਨ ਲਈ ਹੋਏ ਮਜਬੂਰ
ਜ਼ਿਲ੍ਹੇ ’ਚ ਬੀਤੇ ਦਿਨੀਂ ਪਏ ਮੀਂਹ ਅਤੇ ਤੇਜ਼ ਹਨੇਰੀ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਸਨ। ਜਿਸ ਕਰਕੇ ਹੁਣ ਮੌਸਮ ਸਾਫ ਹੁੰਦਿਆਂ ਹੀ ਕਿਸਾਨਾਂ ਨੇ ਕਣਕ ਦੀ ਵਾਢੀ ਤੇਜ਼ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਫ਼ਸਲ ਦੀ ਖ਼ਰੀਦ ਇਸ ਵਾਰ ਦਸ ਦਿਨ ਦੇਰੀ ਨਾਲ 10 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਜਿਸ ਕਰਕੇ ਕਿਸਾਨਾਂ ਨੂੰ ਆਪਣੀ ਵੱਢੀ ਹੋਈ ਫ਼ਸਲ ਮੰਡੀਆਂ ਦੀ ਬਿਜਾਏ ਘਰਾਂ ਵਿੱਚ ਹੀ ਰੱਖਣੀ ਪੈ ਰਹੀ ਹੈ। ਜਿਸ ਕਰਕੇ ਕਿਸਾਨਾਂ ਦੀਆਂ ਦਿੱਕਤਾਂ ਵਿੱਚ ਹੋਰ ਵਾਧਾ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੌਸਮ ਦੇ ਡਰ ਕਾਰਨ ਕਣਕ ਦੀ ਕਟਾਈ ਸ਼ੁਰੂ ਕਰ ਦਿੱਤੀ ਹੈ ਪਰ ਉਹ ਫ਼ਸਲ ਮੰਡੀ ਚ ਰੱਖਣ ਦੀ ਥਾਂ ਘਰ ਚ ਹੀ ਰੱਖਣ ਲਈ ਮਜਬੂਰ ਹਨ।