ਬਾਲੀਵੁੱਡ ਤੱਕ ਪੁੱਜਾ ਕਾਲੇ ਕਾਨੂੰਨਾਂ ਦੇ ਵਿਰੋਧ ਦਾ ਸੇਕ, ਕਿਸਾਨਾਂ ਨੇ ਰੋਕੀ ਫ਼ਿਲਮ ਦੀ ਸ਼ੂਟਿੰਗ - ਖੇਤੀ ਕਾਨੂੰਨ
ਲੁਧਿਆਣਾ: ਕੇਂਦਰ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਦਾ ਸੇਕ ਹੁਣ ਬਾਲੀਵੁੱਡ ਤੱਕ ਵੀ ਪਹੁੰਚ ਗਿਆ ਹੈ। ਫ਼ਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਵਿਖੇ ਬਾਲੀਵੁੱਡ ਅਦਾਕਾਰਾ ਜਾਨਵੀ ਕਪੂਰ ਦੀ ਫ਼ਿਲਮ 'ਗੁਡ ਲੱਕ ਜੈਰੀ' ਦੀ ਸ਼ੂਟਿੰਗ ਕਿਸਾਨਾਂ ਨੇ ਰੁਕਵਾ ਦਿੱਤੀ ਹੈ। ਫ਼ਿਲਮ ਡਾਇਰੈਕਟਰ ਦੇ ਨਾਲ ਜਾਨਵੀ ਕਪੂਰ ਵੱਲੋਂ ਕਿਸਾਨਾਂ ਦਾ ਸਮਰਥਨ ਕਰਨ ਉਪਰੰਤ ਸ਼ੂਟਿੰਗ ਮੁੜ ਚਾਲੂ ਕਰ ਦਿੱਤੀ ਗਈ। ਡਾਇਰੈਕਟਰ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਸਾਨਾਂ ਦਾ ਸਮਰਥਨ ਕੀਤਾ। ਜਦੋਂਕਿ ਜਾਨਵੀ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਪੋਸਟ ਪਾਈ।