ਕਿਸਾਨਾਂ ਨੇ ਬੀਜੇਪੀ ਵਰਕਰਾਂ ਨੂੰ ਟੋਲ ਪਲਾਜ਼ਾ 'ਤੇ ਰੋਕਿਆ
ਅੰਮ੍ਰਿਤਸਰ:ਫਿਰੋਜ਼ਪੁਰ ਰੈਲੀ (Ferozepur Rally) ਤੇ ਜਾਣ ਵਾਲੇ ਭਾਜਪਾ ਵਰਕਰਾਂ ਨੂੰ ਕਿਸਾਨ ਜਥੇਬੰਦੀਆਂ ਆਗੂਆ ਵੱਲੋਂ ਕੱਥੂਨੰਗਲ ਟੋਲ ਪਲਾਜ਼ਾ (Kathunangal Toll Plaza)'ਤੇ ਰੋਕਿਆ ਗਿਆ ਹੈ। ਜਿਸਦੇ ਚਲਦੇ ਉਨ੍ਹਾਂ ਵਰਕਰਾਂ ਅਤੇ ਕਿਸਾਨਾ ਵਿਚ ਟੋਲ ਪਲਾਜ਼ਾਾ ਤੇ ਝੜਪ ਵੀ ਹੋਈ ਹੈ।ਇਸ ਮੌਕੇ ਬੀਜੇਪੀ ਵਰਕਰਾਂ ਦਾ ਕਹਿਣਾ ਹੈ ਕਿ ਕਿਸਾਨ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿਚ ਜਾਣ ਤੋਂ ਰੋਕ ਸਕਦੇ ਹਨ ਪਰ ਉਨ੍ਹਾਂ ਦੇ ਵਧਦੇ ਸਿਆਸੀ ਪ੍ਰਭਾਵ ਨੂੰ ਨਹੀ। ਕਿਸਾਨਾ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਚਾਹੇ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਹਨ ਪਰ ਕਿਸਾਨਾਂ ਦੀਆ ਬਾਕੀ ਮੰਗਾ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਿਹਨਾ ਚਿਰ ਸਾਡੀ ਮੰਗਾ ਨਹੀ ਮੰਨੀਆ ਜਾਦੀਆ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।