ਲਹਿਰਾਗਾਗਾ 'ਚ ਕਿਸਾਨਾਂ ਨੇ ਧਰਨਾ ਲਾ ਕੇ ਕੀਤਾ ਮੁਕੰਮਲ ਬੰਦ, ਸਿਹਤ ਮੁਲਾਜ਼ਮਾਂ ਨੇ ਦਿੱਤਾ ਸਾਥ - ਲਹਿਰਾਗਾਗਾ 'ਚ ਕਿਸਾਨਾਂ ਨੇ ਧਰਨਾ ਲਾ ਕੇ ਕੀਤਾ ਮੁਕੰਮਲ ਬੰਦ
ਲਹਿਰਾਗਾਗਾ: ਭਾਰਤ ਬੰਦ ਦੇ ਪ੍ਰੋਗਰਾਮ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਲਹਿਰਾ ਵੱਲੋਂ ਮੂਣਕ ਕੈਚੀਆਂ 'ਤੇ ਧਰਨਾ ਲਾ ਕੇ ਮੂਣਕ-ਟੋਹਾਣਾ-ਪਾਤੜਾਂ ਰੋਡ ਜਾਮ ਕੀਤਾ ਗਿਆ। ਧਰਨੇ ਵਿੱਚ ਬੱਚੇ, ਔਰਤਾਂ ਅਤੇ ਨੌਜਵਾਨ ਸਮੇਤ ਬਜ਼ੁਰਗਾਂ ਨੇ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਬੰਦ ਦਾ ਸੱਦਾ ਕਿਸਾਨਾਂ ਵੱਲੋਂ ਕੇਂਦਰ ਦੀਆਂ ਮੀਟਿੰਗਾਂ ਤੋਂ ਅੱਕ ਕੇ ਦਿੱਤਾ ਹੈ ਅਤੇ ਕੇਂਦਰ ਨੂੰ ਕਾਨੂੰਨ ਰੱਦ ਕਰਨੇ ਹੀ ਪੈਣਗੇ। ਉਧਰ, ਕਿਸਾਨ ਧਰਨੇ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਵੀ ਸ਼ਮੂਲੀਅਤ ਕੀਤੀ। ਮੁਲਾਜ਼ਮਾਂ ਨੇ ਕਿਹਾ ਕਿ ਉਹ ਇਥੇ ਸਟੇਟ ਕਮੇਟੀ ਦੇ ਆਦੇਸ਼ਾਂ 'ਤੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਭਾਰਤ ਬੰਦ ਦਾ ਸਮਰਥਨ ਕਰਨ ਆਏ ਹਨ।