ਸਾਂਝੇ ਮੋਰਚੇ ਦੇ ਸੱਦੇ ਤਹਿਤ ਫ਼ਾਜਿਲਕਾ ਰੇਲਵੇ ਟ੍ਰੈਕ 'ਤੇ ਕਿਸਾਨਾਂ ਨੇ ਲਗਾਇਆ ਧਰਨਾ
ਫਾਜ਼ਿਲਕਾ: ਸੰਯੁਕਤ ਮੋਰਚੇ ਨੇ 18 ਫਰਵਰੀ ਨੂੰ ਖੇਤੀ ਕਾਨੂੰਨਾਂ ਦੇ ਖਿਲਾਫ ਸਥਾਨਕ ਰੇਲਵੇ ਟ੍ਰੈਕ ਉੱਤੇ 4 ਘੰਟੇ ਦਾ ਜਾਮ ਲਗਾਉਣ ਦਾ ਐਲਾਨ ਕੀਤਾ ਸੀ, ਇਸਦੇ ਚੱਲਦਿਆਂ ਸਥਾਨਕ ਰੇਲਵੇ ਟ੍ਰੈਕ ਉੱਤੇ ਕਿਸਾਨਾਂ ਨੇ ਦਿੱਤੇ ਸਮੇਂ 'ਤੇ ਜਾਮ ਲਗਾਇਆ। ਇਸ ਵਿੱਚ ਔਰਤਾਂ ਨੇ ਵੀ ਵੱਧ ਚੜ੍ਹਕੇ ਹਿੱਸਾ ਲਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਜੰਮਕੇ ਨਾਰੇਬਾਜ਼ੀ ਕੀਤੀ।