ਕਿਸਾਨਾਂ ਨੇ ਰੇਲਵੇ ਲਾਈਨ ’ਤੇ ਲਾਇਆ ਧਰਨਾ - ਧਰਨਾ ਦਿੱਤਾ ਜਾ
ਖੰਨਾ: ਸੰਯੁਕਤ ਕਿਸਾਨ ਮੋਰਚਾ ਦੇ ਸੁਨੇਹੇ ’ਤੇ ਕੇਦਰ ਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਨੂੰਨ ਦੇ ਖ਼ਿਲਾਫ਼ ਖੰਨਾ ’ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਅਤੇ ਭਾਰਤੀ ਕਿਸਾਨ ਯੂਥ ਦੇ ਪ੍ਰਧਾਨ ਭੱਟੀ ਨੇ ਬੋਲਦੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ 3 ਮਹੀਨੇ ਤੋਂ ਰੇਲਵੇ ਸਟੇਸ਼ਨ ਖੰਨਾ ’ਚ ਹੀ ਧਰਨਾ ਦਿੱਤਾ ਜਾ ਰਿਹਾ ਹੈ ਤੇ ਉਹ ਅੱਜ ਵੀ ਖੰਨਾ ’ਚ ਧਰਨਾ ਦੇ ਰਹੇ ਹਨ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਬਲਵੀਰ ਸਿੰਘ ਰਾਜੇਵਾਲ ਦੀ ਯੂਨੀਅਨ ਵੱਲੋਂ ਇਥੇ ਆ ਕੇ ਅਲੱਗ ਧਰਨਾ ਦਿੱਤਾ ਗਿਆ ਜੋ ਕੇ ਗਲਤ ਹੈ ਜਦਕਿ ਸਾਡਾ ਮਕਸਦ ਸਾਰਿਆ ਦਾ ਇੱਕ ਹੈ।