ਲੋਕ ਹੁੰਦੇ ਨੇ ਪਰੇਸ਼ਾਨ, ਪਰ ਅਸੀਂ ਮਜਬੂਰ ਹਾਂ: ਕਿਸਾਨ - ਸਰਹਿੰਦ ਵਿਖੇ ਕਿਸਾਨਾਂ ਵੱਲੋਂ ਟਰੇਨਾਂ ਨੂੰ ਰੋਕ
ਸਰਹਿੰਦ: ਸੰਯੁਕਤ ਕਿਸਾਨ ਮੋਰਚੇ ਵੱਲੋਂ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੀ ਕੀਤੀ ਹੱਤਿਆ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਕੇ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੂਰੇ ਦੇਸ਼ ਵਿੱਚ ਟਰੇਨਾਂ ਰੋਕਣ ਦੇ ਕੀਤੇ ਗਏ ਐਲਾਨ ਤਹਿਤ ਅੱਜ ਅੰਮ੍ਰਿਤਸਰ ਦਿੱਲੀ ਰੇਲਵੇ ਟਰੈਕ ਸਰਹਿੰਦ ਵਿਖੇ ਕਿਸਾਨਾਂ ਵੱਲੋਂ ਟਰੇਨਾਂ ਨੂੰ ਰੋਕ ਕੇ ਮੁਕੰਮਲ ਤੌਰ ‘ਤੇ ਟ੍ਰੇਨਾਂ ਦਾ ਜਾਮ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਬਣਦੀ ਸਜਾ ਮਿਲਣੀ ਚਾਹੀਦੀ ਹੈ। ਉਥੇ ਹੀ ਨਾਲ ਹੀ ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲ਼ਈ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।