ਪੰਜਾਬ

punjab

ਕਿਸਾਨਾਂ ਨੇ ਰਿਲਾਇੰਸ ਦੇ ਮਾਲ ਨੂੰ ਕਰਵਾਇਆ ਬੰਦ

By

Published : Jun 12, 2021, 7:27 PM IST

Published : Jun 12, 2021, 7:27 PM IST

ਗੁਰਦਾਸਪੁਰ ਦੇ ਤਿਬੜੀ ਰੋਡ ਤੇ ਚੱਲ ਰਹੇ ਰਿਲਾਇੰਸ ਕੰਪਨੀ ਦੇ ਮਾਲ ਨੂੰ ਕਿਸਾਨ ਅਤੇ ਨੌਜਵਾਨ ਜਥੇਬੰਦੀਆਂ ਨੇ ਬੰਦ ਕਰਵਾਇਆ। ਕਿਸਾਨ ਜਥੇਬੰਦੀਆਂ ਨੇ ਮਾਲ ਦੇ ਬਾਹਰ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਨ੍ਹਾਂ ਦੇ ਇਹ ਰੋਸ਼ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ, ਤੇ ਰਿਲਾਇੰਸ ਕੰਪਨੀ ਨਾਲ ਸਬੰਧਤ ਹਰ ਇਕ ਚੀਜ਼ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ, ਸਾਡਾ ਪੰਜਾਬ ਫੈਡਰੇਸ਼ਨ ਦੇ ਆਗੂ ਇੰਦਰਪਾਲ ਸਿੰਘ ਨੇ ਕਿਹਾ, ਕਿ ਪਿਛਲੇ ਲੰਮੇ ਸਮੇਂ ਤੋਂ ਗੁਰਦਾਸਪੁਰ ਦੇ ਤਿਬੜੀ ਰੋਡ ਤੇ ਰਿਲਾਇੰਸ ਕੰਪਨੀ ਦਾ ਟ੍ਰੈਂਡ ਮੌਲ ਚੱਲ ਰਿਹਾ ਸੀ। ਪਰ ਉਨ੍ਹਾਂ ਨੂੰ ਪਤਾ ਨਹੀਂ ਸੀ, ਕਿ ਇਹ ਰਿਲਾਇੰਸ ਕੰਪਨੀ ਦਾ ਹੈ। ਅੱਜ ਜਦੋਂ ਉਨ੍ਹਾਂ ਨੂੰ ਪਤਾ ਲੱਗਾ, ਕਿ ਇਹ ਮੌਲ ਰਿਲਾਇੰਸ ਕੰਪਨੀ ਨਾਲ ਸੰਬੰਧਿਤ ਸੀ, ਉਨ੍ਹਾਂ ਨੇ ਰੋਸ ਪ੍ਰਦਰਸ਼ਨ ਕਰ ਇਸ ਮੌਲ ਨੂੰ ਬੰਦ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਲ ਦੇ ਮੈਨੇਜਰ ਨੇ ਵੀ ਉਨ੍ਹਾਂ ਦਾ ਸਾਥ ਦੇ ਕੇ ਇਸ ਮੌਲ ਨੂੰ ਬੰਦ ਕਰ ਦਿੱਤਾ ਹੈ, ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ, ਕਿ ਜੇਕਰ ਇਹ ਮੌਲ ਦੁਬਾਰਾ ਖੋਲ੍ਹਿਆ ਗਿਆ, ਤਾਂ ਉਹ ਫਿਰ ਇਸ ਅੱਗੇ ਧਰਨੇ ਪ੍ਰਦਰਸ਼ਨ ਕਰਨਗੇ। ਇਸ ਮੌਕੇ ਤੇ ਕਿਸਾਨ ਆਗੂਆਂ ਨੇ ਕੇਂਦਰੀ ਖੇਤੀ ਮੰਤਰੀ ਤੋਮਰ ਦੇ ਬਿਆਨ ਦੀ ਵੀ ਨਿਖੇਧੀ ਕੀਤੀ ਹੈ।

ABOUT THE AUTHOR

...view details