ਹੁਸ਼ਿਆਰਪੁਰ 'ਚ ਦਿੱਲੀ ਤੋਂ ਪਰਤੇ ਕਿਸਾਨਾਂ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ - ਕਿਸਾਨੀ ਅੰਦੋਲਨ ਦੀ ਜਿੱਤ
ਹੁਸ਼ਿਆਰਪੁਰ: ਕਿਸਾਨੀ ਅੰਦੋਲਨ ਦੀ ਹੋਈ ਜਿੱਤ ਤੋਂ ਬਾਅਦ ਥਾਂ ਥਾਂ ਤੇ ਕਿਸਾਨਾਂ ਜੇ ਸੁਆਗਤ ਅਤੇ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਪ੍ਰੋਗਰਾਮ ਉਲੀਕੇ ਗਏ। ਜਿਸ ਤਹਿਤ ਹੀ ਹੁਸ਼ਿਆਰਪੁਰ ਦੇ ਪੁਰਹੀਰਾਂ ਬਾਈਪਾਸ (Purhiran bypass) ਲਈ ਪਹਿਲਾ ਤੋਂ ਹੀ ਘਰਾਂ ਨੂੰ ਪਰਤੇ ਕਿਸਾਨਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ। ਦੱਸ ਦਈਏ ਕਿ ਹੁਸ਼ਿਆਰਪੁਰ ਦੇ ਸੁਤਹਿਰੀ ਰੋਡ 'ਤੇ ਰਿਲਾਇੰਸ ਮੌਲ (Reliance Mall) ਦੇ ਬਾਹਰ ਆਜ਼ਾਦ ਕਿਸਾਨ ਕਮੇਟੀ ਦੋਆਬਾ ਵੱਲੋਂ ਪੱਕੇ ਮੋਰਚੇ ਲਗਾਏ ਸਨ। ਜਿਸ 'ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਅਤੇ ਸੁਖਮਨੀ ਸਾਹਿਬ ਦੇ ਪਾਠ ਅਰੰਭੇ ਗਏ, ਇਸ ਉਪਰੰਤ ਚਾਹ ਸਮੋਸੇ ਅਤੇ ਲੱਡੂਆਂ ਦੇ ਅਤੁੱਟ ਲੰਗਰ ਵਰਤਾਏ ਗਏ।