ਕਿਸਾਨਾਂ ਨੇ ਮੋਗਾ ਰੇਲਵੇ ਸਟੇਸ਼ਨ ਤੋਂ ਧਰਨਾ ਹਟਾ ਕੇ ਰੇਲਵੇ ਪਾਰਕ 'ਚ ਲਗਾਇਆ
ਮੋਗਾ : ਕਿਸਾਨਾਂ ਜੱਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਵਿਰੋਧ ਜਾਰੀ ਹੈ। ਕੇਂਦਰ ਸਰਕਾਰ ਵੱਲੋਂ ਦੇਸ਼ 'ਚ ਆਰਥਿਕ ਨੁਕਸਾਨ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਮਗਰੋਂ ਸੂਬੇ 'ਚ ਕਿਸਾਨਾਂ ਦੇ ਰੇਲਵੇ ਟਰੈਕ ਖਾਲ੍ਹੀ ਕਰਨੇ ਸ਼ੁਰੂ ਕਰ ਦਿੱਤੇ ਹਨ। ਪਿਛਲੇ 35 ਦਿਨਾਂ ਤੋਂ ਮੋਗਾ ਦੇ ਰੇਲਵੇ ਸਟੇਸ਼ਨ ਉੱਤੇ ਚੱਲ ਰਿਹਾ ਧਰਨਾ ਸ਼ੁੱਕਰਵਾਰ ਦੇਰ ਸ਼ਾਮ ਚੁੱਕ ਦਿੱਤਾ ਗਿਆ। ਰੇਲਵੇ ਸਟੇਸ਼ਨ ਤੋਂ ਧਰਨਾ ਚੁੱਕੇ ਕੇ ਸਟੇਸ਼ਨ ਦੇ ਸਾਹਮਣੇ ਬਣੇ ਰੇਲਵੇ ਪਾਰਕ 'ਚ ਲਾ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨਾਂ ਨੇ ਆਖਿਆ ਕੇਂਦਰ ਸਰਕਾਰ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਦੇਸ਼ ਦੀ ਆਰਥਿਕ ਮੰਦੀ ਲਈ ਕਿਸੇ ਵੀ ਤਰੀਕੇ ਕਿਸਾਨ ਜ਼ਿੰਮੇਵਾਰ ਨਹੀਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ 18 ਨਵੰਬਰ ਨੂੰ ਹੋਣ ਵਾਲੀ ਮੀਟਿੰਗ 'ਚ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਰੇਲਵੇ ਟਰੈਕ ਖਾਲ੍ਹੀ ਕਰਨ ਦੀ ਪ੍ਰਕੀਰਿਆ ਸ਼ਹਿਰ ਦੇ ਡੀਐਸਪੀ ਬਰਜਿੰਦਰ ਸਿੰਘ ਦੀ ਨਿਗਰਾਨੀ ਹੇਠ, ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ 'ਚ ਕੀਤੀ ਗਈ।