ਲਖੀਮਪੁਰ ਖੀਰੀ ‘ਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਤੀਆ ਲਿਆਂਦੀਆਂ ਜਲ੍ਹਿਆਂਵਾਲੇ ਬਾਗ਼ - BJP government
ਅੰਮ੍ਰਿਤਸਰ: ਪਿਛਲੇ ਦਿਨੀਂ ਯੂ.ਪੀ ਦੇ ਲਖੀਮਪੁਰ ਖੀਰੀ (Lakhimpur Khiri) ਵਿੱਚ ਭਾਜਪਾ (BJP) ਦੇ ਆਗੂਆਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ (Farmers) ਕਾਰਾਂ ਨਾਲ ਕੁਚਲਣ ਕੇ ਮੌਤ (DEATH) ਦੇ ਘਾਟ ਉਤਾਰ ਵਾਲੇ ਸ਼ਹੀਦ ਕਿਸਾਨਾਂ (Farmers) ਦੀਆਂ ਅਸਤੀਆ ਜਲ੍ਹਿਆਂਵਾਲਾ ਬਾਗ਼ ਲਿਆਂਦਿਆ ਗਈਆਂ ਹਨ। ਜਿੱਥੇ ਸ਼ਹੀਦ ਕਿਸਾਨਾਂ (Martyred farmers) ਦੀਆਂ ਅਸਤੀਆਂ ਜਲ੍ਹਿਆਵਾਲਾ ਬਾਗ਼ ਦੇ ਸ਼ਹੀਦਾਂ ਨੂੰ ਨਮਨ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਇਨ੍ਹਾਂ ਅਸਤੀਆਂ ਨੂੰ ਅੱਗੇ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂ ਹਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕੇਂਦਰ ਦੀ ਬੀਜੇਪੀ ਸਰਕਾਰ (BJP government) ਆਪਣੀ ਸੱਤਾ ਦੇ ਹੰਕਾਰ ਵਿੱਚ ਆ ਕੇ ਦੇਸ਼ ਦੇ ਲੋਕਾਂ ਦਾ ਹੀ ਕਤਲ ਕਰਨ ਲੱਗ ਗਈ ਹੈ।