ਪੰਜਾਬ

punjab

ETV Bharat / videos

ਦਿੱਲੀ ਕੂਚ ਸਬੰਧੀ ਲਾਮਬੰਦ ਕਰਨ ਲਈ ਕਿਸਾਨਾਂ ਨੇ ਕੱਢੀ ਰੈਲੀ - ਮਾਨਸਾ ਕਿਸਾਨ ਜਥੇਬੰਦੀ

By

Published : Nov 21, 2020, 1:47 PM IST

ਮਾਨਸਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਦਿੱਲੀ ਚੱਲਣ ਦਾ ਫੈਸਲਾ ਕੀਤਾ ਹੈ। ਉਸੇ ਲੜੀ ਤਹਿਤ ਮਾਨਸਾ ਦੇ ਪਿੰਡ ਖਿਆਲਾ ਵਿੱਚ ਵੀ ਰੈਲੀ ਕੱਢੀ ਗਈ, ਜਿਸ ਵਿੱਚ ਪਿੰਡ ਦੇ ਲੋਕਾਂ ਨੂੰ ਦਿੱਲੀ ਜਾਣ ਲਈ ਤਿਆਰ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਅਸੀਂ ਦਿੱਲੀ ਫ਼ਤਿਹ ਕਰਨ ਦੀ ਤਿਆਰੀ ਕਰ ਰਹੇ ਹਾਂ। ਅਸੀਂ ਹਰ ਘਰ ਨੂੰ ਦਿੱਲੀ ਜਾਣ ਲਈ ਲਾਮਬੰਦ ਕਰ ਰਹੇ ਹਾਂ ਕਿ ਹਰ ਘਰ ਵਿੱਚੋਂ 2 ਵਿਅਕਤੀ ਜ਼ਰੂਰ ਜਾਣ। ਉਨ੍ਹਾਂ ਕਿਹਾ ਕਿ ਅਸੀਂ 4 ਮਹੀਨੇ ਦਾ ਰਾਸ਼ਨ ਨਾਲ ਲੈ ਕੇ ਜਾਵਾਂਗੇ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਹਰਿਆਣਾ ਸਰਕਾਰ ਸਾਨੂੰ ਲੰਘਣ ਦਿੰਦੀ ਹੈ ਤਾਂ ਠੀਕ ਹੈ ਨਹੀਂ ਤਾਂ ਜਿੱਥੇ ਵੀ ਸਾਨੂੰ ਰੋਕਿਆ ਅਸੀਂ ਉਥੇ ਹੀ ਪੱਕਾ ਮੋਰਚਾ ਲਾ ਲਵਾਂਗੇ।

ABOUT THE AUTHOR

...view details