ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ - ਇਨਕਲਾਬ ਦੇ ਨਾਅਰੇ
ਫਗਵਾੜਾ: ਫਗਵਾੜਾ ਵਿੱਚ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਭਾਰੀ ਸੰਖਿਆ 'ਤੇ ਵਿੱਚ ਇਕੱਠੇ ਹੋ ਕੇ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਸੈਂਕੜਿਆਂ ਟਰੈਕਟਰਾਂ ਨੂੰ ਤਿਰੰਗੇ ਲਗਾ ਕੇ ਫਗਵਾੜਾ ਸ਼ਹਿਰ ਦਾ ਚੱਕਰ ਕੱਢਿਆ ਅਤੇ ਜੀ.ਟੀ ਰੋਡ ਫਗਵਾੜਾ ਦੇ ਉਤੇ ਲੱਗਾ ਵਿਸ਼ਾਲ ਰਾਸ਼ਟਰੀਅਤ ਨੂੰ ਸਲਾਮੀ ਦਿੱਤੀ ਅਤੇ ਇਨਕਲਾਬ ਦੇ ਨਾਅਰੇ ਵੀ ਲਗਾਏ। ਇਸ ਮੌਕੇ 'ਤੇ ਕਿਸਾਨ ਆਗੂਆਂ ਨੇ ਕਿਹਾ ਕਿ ਤਿਰੰਗਾ ਦੇਸ਼ ਦੇ ਹਰ ਨਾਗਰਿਕ ਦੀ ਸ਼ਾਨ ਹੈ। ਇਹ ਤਿਰੰਗਾ ਕਿਸੇ ਪਾਰਟੀ ਜਾਂ ਸਰਕਾਰਾਂ ਦਾ ਨਹੀਂ ਬਲਕਿ ਤਿਰੰਗਾ ਦੇਸ਼ ਦਾ ਸਭ ਤੋਂ ਵੱਡਾ ਪ੍ਰਤੀਕ ਹੈ।