ਜਲੰਧਰ 'ਚ ਭਾਜਪਾ ਮੀਟਿੰਗ ਦੌਰਾਨ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ - ਰੋਸ ਪ੍ਰਦਰਸ਼ਨ
ਜਲੰਧਰ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਵਿਰੋਧ ਜਲੰਧਰ ਦੇ ਇੱਕ ਨਿੱਜੀ ਪੈਲੇਸ ਬਾਹਰ ਦੇਖਣ ਨੂੰ ਮਿਲਿਆ। ਦਰਅਸਲ ਸ਼ਹਿਰ ਦੇ ਤਲਹਨ ਰੋਡ 'ਤੇ ਸਥਿਤ ਇੱਕ ਨਿੱਜੀ ਪੈਲੇਸ ਵਿੱਚ ਭਾਜਪਾ ਵਰਕਰ ਮੀਟਿੰਗ ਕਰ ਰਹੇ ਸੀ, ਇਸ ਦੀ ਸੂਚਨਾ ਮਿਲਦੇ ਹੀ ਕਿਸਾਨ ਜਥੇਬੰਦੀਆਂ ਨੇ ਪੈਲੇਸ ਦਾ ਘਿਰਾਓ ਕਰ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਸ਼ੁਰੂ ਕੀਤੀ। ਹਾਲਾਤ ਦੇਖਦਿਆਂ ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉਥੋਂ ਜਾਣ ਲਈ ਕਿਹਾ। ਪੁਲਿਸ ਅਧਿਕਾਰੀ ਅਤੇ ਕਿਸਾਨਾਂ ਵਿਚਾਲੇ ਗਰਮਾ ਗਰਮੀ ਵੀ ਹੋਈ ਪਰ ਅਧਿਕਾਰੀਆਂ ਨੇ ਸਮਝਾ ਬੁਝਾ ਕੇ ਕਿਸਾਨਾਂ ਨੂੰ ਉਥੋਂ ਭੇਜ ਦਿੱਤਾ।