ਪਰਾਲੀ ਸਾੜਨ ਨੂੰ ਲੈ ਕੇ ਦਰਜ ਕੀਤੇ ਮਾਮਲੇ ਦੇ ਰੋਸ ਵਜੋਂ ਕਿਸਾਨਾਂ ਨੇ ਥਾਣੇ ਬਾਹਰ ਲਾਇਆ ਧਰਨਾ - ਥਾਣਾ ਸਦਰ ਤਰਨ ਤਾਰਨ
ਤਰਨ ਤਾਰਨ:ਪੁਲਿਸ ਵੱਲੋਂ ਕਿਸਾਨਾਂ ਖਿਲਾਫ ਪਰਾਲੀ ਸਾੜਨ ਨੂੰ ਲੈ ਕੇ ਦਰਜ ਕੀਤੇ ਮਾਮਲੀਆਂ ਦੇ ਰੋਸ ਵਜੋਂ ਕਿਸਾਨਾਂ ਨੇ ਥਾਣਾ ਸਦਰ ਤਰਨ ਤਾਰਨ ਦੇ ਬਾਹਰ ਧਰਨਾ ਲਾਇਆ। ਕਿਸਾਨਾਂ ਨੇ ਇਹ ਧਰਨਾ ਕਿਸਾਨਾਂ ਖਿਲਾਫ ਦਰਜ ਕੀਤੇ ਗਏ ਮਾਮਲੇ ਰੱਦ ਕਰਨ ਤੇ ਪੈਸਿਆਂ ਦੇ ਮਾਮਲੇ ਨੂੰ ਹੱਲ ਕੀਤੇ ਜਾਣ ਦੀਆਂ ਮੰਗਾਂ ਨੂੰ ਲੈ ਕੇ ਲਾਇਆ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਧਿਕਾਰੀਆਂ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਇੱਕ ਕਿਸਾਨ ਖਿਲਾਫ ਪਰਾਲੀ ਸਾੜਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਇੱਕ ਹੋਰ ਕਿਸਾਨ ਜੋ ਕਿ ਪਸ਼ੂ ਵਪਾਰੀ ਹੈ, ਉਸ ਨੇ ਇੱਕ ਵਿਅਕਤੀ ਤੋਂ 35,000 ਰੁਪਏ ਲੈਣੇ ਸਨ।ਪੁਲਿਸ 'ਚ ਮਹੀਨਾ ਪਹਿਲਾਂ ਸ਼ਿਕਾਇਤ ਦਿੱਤੀ ਗਈ ਸੀ, ਜਿਸ ਉੱਤੇ ਕੋਈ ਕਾਰਵਾਈ ਨਹੀਂ ਹੋਈ। ਕਿਸਾਨਾਂ ਨੇ ਆਖਿਆ ਕਿ ਜਦੋਂ ਤੱਕ ਪੁਲਿਸ ਉਨ੍ਹਾਂ ਨੂੰ ਇਨਸਾਫ ਨਹੀਂ ਦਵਾਉਂਦੀ ਉਦੋਂ ਤੱਕ ਥਾਣੇ ਦੇ ਬਾਹਰ ਧਰਨਾ ਜਾਰੀ ਰਹੇਗਾ। ਦੂਜੇ ਪਾਸੇ ਥਾਣਾ ਸਦਰ ਦੇ ਐਸਐਚਓ ਨੇ ਕਿਸਾਨ ਵੱਲੋਂ ਲੈਣ ਦੇਣ ਦੇ ਪੁਖ਼ਤਾ ਸਬੂਤ ਨਾ ਪੇਸ਼ ਕੀਤੇ ਜਾਣ ਦੀ ਗੱਲ ਆਖੀ। ਉਨ੍ਹਾਂ ਕਿਹਾ ਮਾਮਲੇ ਦੀ ਜਾਂਚ ਜਾਰੀ ਹੈ,ਸਬੂਤ ਮਿਲਣ 'ਤੇ ਹੀ ਕਾਰਵਾਈ ਕੀਤੀ ਜਾਵੇਗੀ।