ਜਲੰਧਰ ਰਿਲਾਇੰਸ ਮਾਲ ਦੇ ਬਾਹਰ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ - ਕਿਸਾਨ ਵਿਰੋਧੀ ਬਿਲਾ ਦੇ ਖਿਲਾਫ਼ ਧਰਨਾ ਪ੍ਰਦਰਸ਼ਨ
ਜਲੰਧਰ: ਫ਼ਿਕਰ-ਏ-ਹੋਂਦ ਸੰਸਥਾ ਵੱਲੋਂ ਬੀਐਮਸੀ ਚੌਂਕ ਤੋਂ ਰਿਲਾਇੰਨਸ ਮਾਲ ਦੇ ਸਾਹਮਣੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਇਨ੍ਹਾਂ ਕਾਨੂੰਨਾਂ ਵਿੱਚ ਤਬਦੀਲੀ ਕੀਤੀ ਜਾਵੇ ਤੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਨੂੰ ਪਾਸ ਕਰ ਕੇ ਕਿਸਾਨ ਵਰਗ ਨਾਲ ਧੱਕਾ ਕੀਤਾ ਹੈ।