ਦੇਖੋ, ਕਿਉਂ ਘੇਰਿਆ ਕਿਸਾਨਾਂ ਨੇ DSP ਦਾ ਦਫ਼ਤਰ ? - DSP ਦਾ ਦਫ਼ਤਰ
ਬਠਿੰਡਾ: ਜ਼ਿਲ੍ਹੇ ਦੇ ਪਿੰਡ ਜਿਉਂਦ ਦੇ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਾਪਰੇ ਗੋਲੀ ਕਾਂਡ ਵਿੱਚ ਇਨਸਾਫ਼ ਨਾ ਮਿਲਣ ਕਰਕੇ ਅੱਜ ਡੀ.ਐੱਸ.ਪੀ ਫੂਲ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਯੂਨੀਅਨ ਕਿਸਾਨ ਆਗੂ ਗੁਲਾਬ ਸਿੰਘ ਜਿਉਂਦ ਨੇ ਦੱਸਿਆ, ਕਿ ਪਿੰਡ ਜਿਉਂਦ ਵਿਖੇ ਜ਼ਮੀਨੀ ਮਾਲਕੀ ਹੱਕ ਨੂੰ ਲੈ ਕੇ 20 ਜੂਨ ਨੂੰ ਗੋਲੀ ਕਾਂਡ ਵਾਪਰਿਆ ਸੀ। ਜਿੰਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ। ਉਨ੍ਹਾਂ ਨੂੰ ਡੀ.ਐੱਸ.ਪੀ ਫੂਲ ਨੇ ਇੰਨਕੁਆਰੀ ਵਿੱਚ ਨਿਰਦੋਸ਼ ਕਰਾਰ ਦੇ ਦਿੱਤਾ ਅਤੇ ਜਿਹੜੇ ਲੋਕਾਂ ਦੇ ਗੋਲੀਆਂ ਵੱਜੀਆਂ ਸਨ। ਉਲਟਾ ਉਨਾਂ ‘ਤੇ ਹੀ 307 ਦਾ ਪਰਚਾ ਦਰਜ ਕਰ ਦਿੱਤਾ ਗਿਆ।