ਕਿਸਾਨ ਅੰਦੋਲਨ: ਡੀਸੀ ਦਫ਼ਤਰ ਬਾਹਰ ਕਿਸਾਨਾਂ ਨੇ ਮੋਦੀ ਦਾ ਸਾੜਿਆ ਪੁਤਲਾ - farm act
ਜਲੰਧਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਡੀਸੀ ਦਫ਼ਤਰ ਦਾ ਘਿਰਾਓ ਕਰ ਪੀਐਮ ਮੋਦੀ ਦਾ ਪੁਤਲਾ ਸਾੜਿਆ। ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਰੋਸ 'ਚ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਨਹੀਂ ਤਾਂ ਪੰਜਾਬ ਦੇ ਲੋਕ ਭਾਜਪਾ ਨੂੰ ਆਪੋ ਆਪਣੇ ਪਿੰਡਾਂ 'ਚ ਆਉਣ ਨਹੀਂ ਦੇਣਗੇ। ਅਤੇ ਸੰਘਰਸ ਨੂੰ ਤਿੱਖਾ ਕਰਦਿਆਂ ਭਾਜਪਾ ਆਗੂਆਂ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।