ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਮਿੱਲ ਦੀ ਚਿਮਣੀ 'ਤੇ ਚੜ੍ਹੇ ਕਿਸਾਨ - farmers protest in Sugar Mill
ਧੂਰੀ ਖੰਡ ਮਿਲ ਦੇ ਪ੍ਰਬੰਧਕਾਂ ਵੱਲੋਂ ਕਿਸਾਨਾਂ ਦੇ ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਨਾ ਦੇਣ ਕਾਰਨ ਨਾਰਾਜ਼ ਕਿਸਾਨ ਮਿੱਲ ਦੀ ਚਿਮਣੀ 'ਤੇ ਚੜ ਗਏ। ਕਿਸਾਨਾਂ ਨੇ ਖੰਡ ਮਿਲ ਦੇ ਅੰਦਰ ਦਾਖ਼ਲ ਹੋ ਕੇ ਰੋਸ ਪ੍ਰਗਟ ਕਰਦੇ ਹੋਏ ਗੰਨੇ ਦੀ ਫ਼ਸਲ ਦੀ ਰਕਮ ਦੇਣ ਦੀ ਮੰਗ ਕੀਤੀ। ਅਜੇ ਤੱਕ ਕਰੌੜਾ ਰੁਪਏ ਕਿਸਾਨਾਂ ਦੇ ਖੰਡ ਮਿਲ ਵੱਲ ਬਕਾਇਆਂ ਪਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡਾ 28 ਕਰੋੜ ਰੁਪਏ ਹਲ੍ਹੇ ਬਾਕੀ ਹਨ। ਉਨ੍ਹਾਂ ਨੇ ਕਿਹਾ ਕਿ ਪੈਸੇ ਨਾਂ ਮਿਲਣ ਕਾਰਣ ਕਿਸਾਨ ਪਰੇਸ਼ਾਨ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਾਡਾ ਪੈਸਾ ਜਲਦ ਹੀ ਦਵਾਇਆ ਜਾਵੇ।