ਕਿਸਾਨਾਂ ਨੇ ਅਗੰਮਪੁਰ ਫਾਟਕ 'ਤੇ ਕੀਤਾ ਰੋਸ ਮੁਜ਼ਾਹਰਾ - ਅਗੰਮਪੁਰ ਫਾਟਕ 'ਤੇ ਕੀਤਾ ਰੋਸ ਮੁਜ਼ਾਹਰਾ
ਰੂਪਨਗਰ: ਕਿਸਾਨ ਮੋਰਚਾ ਦਿੱਲੀ ਦੇ ਨਿਰਦੇਸ਼ 'ਤੇ ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਕਿਰਤੀ ਕਿਸਾਨ ਮੋਰਚਾ ਰੋਪੜ ਨੇ ਭਾਰਤੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਅਗੰਮਪੁਰ ਰੇਲਵੇ ਫਾਟਕ 'ਤੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਲਦੀ ਤੋਂ ਜਲਦੀ ਆਪਣੇ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਦੇਸ਼ ਦੇ ਪ੍ਰਧਾਨਮੰਤਰੀ ਨੇ ਪਿਛਲੇ ਦਿਨੀਂ ਲੋਕ ਸਭਾ ਵਿੱਚ ਕਿਸਾਨਾਂ ਲਈ ਜੋ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਅੰਦੋਲਨ ਜੀਵੀ ਪਰਜੀਵੀ ਵਰਗੇ ਸ਼ਬਦ ਵਰਤੇ ਗਏ ਉਸ ਦੀ ਕਰੜੇ ਸ਼ਬਦਾਂ ਵਿੱਚ ਉਹ ਉਸ ਦੀ ਨਿਖੇਧੀ ਕਰਦੇ ਹਨ।