ਬਿਜਲੀ ਵਿਭਾਗ ਖ਼ਿਲਾਫ਼ ਉਤਰੇ 5 ਪਿੰਡ, ਕੀਤਾ ਇਹ ਐਲਾਨ - POLICE
ਹੁਸ਼ਿਆਰਪੁਰ: ਬਿਜਲੀ (Electricity) ਦੀ ਸਮੱਸਿਆ ਤੋਂ ਦੁਖੀ ਹੋਏ ਕਿਸਾਨਾਂ (FARMERS) ਵੱਲੋਂ ਹੁਸ਼ਿਆਰਪੁਰ-ਫਗਵਾੜਾ ਬਾਈਪਾਸ ਨੂੰ ਜਾਮ ਕਰਕੇ ਪੰਜਾਬ ਸਰਕਾਰ (Government of Punjab) ਅਤੇ ਬਿਜਲੀ ਵਿਭਾਗ (Department of Power) ਵਿਰੁੱਧ ਪ੍ਰਰਦਰਸ਼ਨ ਕੀਤਾ ਗਿਆ ਹੈ।ਕਿਸਾਨਾਂ ਵੱਲੋਂ ਲਗਾਏ ਜਾਮ ਕਾਰਨ ਸੜਕ ਦੇ ਚਾਰੋਂ ਪਾਸੇ ਵੱਡਾ ਜਾਮ ਵੇਖਣ ਨੂੰ ਮਿਲਿਆ। ਜਾਮ ਦੀ ਸੂਚਨਾ ਮਿਲਦਿਆਂ ਹੀ ਬਿਜਲੀ ਵਿਭਾਗ (Department of Power) ਅਤੇ ਪੁਲਿਸ (POLICE) ਦੇ ਆਲ੍ਹਾਂ ਅਧਿਕਾਰੀ ਮੌਕੇ ‘ਤੇ ਪਹੁੰਚੇ। ਇਸ ਮੌਕੇ ਇਨ੍ਹਾਂ ਦੋਵਾਂ ਵਿਭਾਗਾਂ ਦੇ ਆਲ੍ਹਾਂ ਅਫ਼ਸਰਾਂ ਵੱਲੋਂ ਕਿਸਾਨਾਂ (FARMERS) ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਹਾਲਾਂਕਿ ਪ੍ਰਸ਼ਾਸਨ ਅਫ਼ਸਰਾਂ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਵੱਲੋਂ ਜਾਮ ਨੂੰ ਖੋਲ੍ਹਿਆ ਗਿਆ। ਇਸ ਮੌਕੇ ਕਿਸਾਨਾਂ(FARMERS) ਨੇ ਕਿਹਾ ਕਿ ਪਿਛਲੇ 1 ਮਹੀਨੇ ਤੋਂ ਇਲਾਕੇ ਦੇ ਸਾਰੇ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਬਿਲਕੁਲ ਠੱਪ ਹੈ।