ਪੈਟਰੌਲ ਘੱਟ ਪਾਏ ਜਾਣ ਨੂੰ ਲੈ ਕੇ ਕਿਸਾਨਾਂ ਨੇ ਬਮਰਾਹ ਪੰਪ ਘੇਰਿਆ - Farmers protest
ਤਰਨਤਾਰਨ: ਚੋਹਲਾ ਸਾਹਿਬ ਦੇ ਬਮਰਾਹ ਪੈਟਰੋਲ ਪੰਪ 'ਤੇ ਇੱਕ ਕਿਸਾਨ ਨੂੰ ਘੱਟ ਤੇਲ ਪਾਏ ਜਾਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਪੰਪ ਅੱਗੇ ਧਰਨਾ ਲਾ ਕੇ ਪੰਪ ਮਾਲਕ ਅਤੇ ਫ਼ੂਡ ਸਪਲਾਈ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਪੀੜਤ ਕਿਸਾਨ ਮਲੂਕ ਸਿੰਘ ਨੇ ਪੰਪ ਮਾਲਕਾਂ 'ਤੇ 10 ਹਜ਼ਾਰ ਰੁਪਏ ਦੇ ਤੇਲ ਦੀ ਥਾਂ ਹੇਰਾਫੇਰੀ ਕਰਦੇ ਹੋਏ 8 ਹਜ਼ਾਰ ਰੁਪਏ ਦਾ ਹੀ ਤੇਲ ਪਾਉਣ ਦੇ ਦੋਸ਼ ਲਾਏ। ਉਧਰ, ਪੰਪ ਮਾਲਕ ਨੇ ਕਿਹਾ ਕਿ ਪੂਰਾ ਤੇਲ ਪਾਇਆ ਗਿਆ ਹੈ। ਤਰਨਤਾਰਨ ਤੋਂ ਪੁੱਜੇ ਜਾਂਚ ਟੀਮ ਦਾ ਕਹਿਣਾ ਸੀ ਕਿ ਜਾਂਚ ਜਾਰੀ ਹੈ, ਤੇਲ ਘੱਟ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਜਲੰਧਰ ਤੋਂ ਆਈ ਪੈਟ੍ਰੋਲਿੰਗ ਟੀਮ ਨੇ ਵੀ ਸੈਂਪਲ ਭਰੇ ਹਨ।