ਭਾਜਪਾ ਉਮੀਦਵਾਰ ਦਾ ਕਾਗਜ਼ ਭਰਨ ਦੌਰਾਨ ਕਿਸਾਨਾਂ ਵੱਲੋਂ ਵਿਰੋਧ - ਕਿਸਾਨਾਂ ਵੱਲੋਂ ਵਿਰੋਧ ਕਰਕੇ ਸਵਾਗਤ
ਜਲੰਧਰ: ਪੰਜਾਬ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਚੱਲਦੇ ਹਰ ਪਾਰਟੀ ਦੇ ਉਮੀਦਵਾਰ ਵੱਲੋਂ ਆਪਣੇ ਕਾਗਜ਼ ਭਰੇ ਜਾ ਰਹੇ ਹਨ। ਇੱਥੇ ਦੇ ਚੱਲਦੇ ਜਲੰਧਰ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਕਰਤਾਰਪੁਰ ਤੋਂ ਉਮੀਦਵਾਰ ਸੁਰਿੰਦਰ ਮਹੇ ਆਪਣੇ ਕਾਗਜ਼ ਭਰਨ ਜਾ ਰਹੇ ਸੀ, ਇਸ ਦੌਰਾਨ ਉਨ੍ਹਾਂ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਸੁਰਿੰਦਰ ਮਹੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ, ਹਾਲਾਤ ਇੰਨੇ ਨਾਜ਼ੁਕ ਹੋ ਗਏ ਮੌਕੇ 'ਤੇ ਪੁਲਿਸ ਨੂੰ ਦਖ਼ਲਅੰਦਾਜ਼ੀ ਕਰਨੀ ਪਈ।