DAP ਖਾਦ ਨਾ ਮਿਲਣ ਕਰਕੇ ਕਿਸਾਨਾਂ ਵੱਲੋਂ ਸਰਕਾਰ ਖਿਲਾਫ਼ ਪ੍ਰਦਰਸ਼ਨ - Government
ਫਿਰੋਜ਼ਪੁਰ: ਪੂਰੇ ਪੰਜਾਬ ਭਰ ਵਿਚ DAP ਖਾਦ ਦੀ ਘਾਟ ਆ ਆਈ ਰਹੀ ਹੈ। ਜਿਸ ਕਰਕੇ ਕਿਸਾਨਾਂ (Farmers)ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।ਇਸ ਮੌਕੇ ਕਿਸਾਨਾਂ ਦਾ ਕਹਿਣਾ ਸਰਕਾਰ ਨੂੰ ਇਕ ਮਹੀਨਾ ਪਹਿਲਾ ਦਸ ਦਿਤਾ ਸੀ ਕਿ DAP ਖਾਦ ਦੀ ਘਾਟ ਆ ਸਕਦੀ ਫਿਰ ਵੀ ਸਰਕਾਰ (Government)ਵੱਲੋਂ ਪੁਖਤਾ ਇੰਤਜ਼ਾਮ ਨਹੀਂ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਵੱਡੇ ਵਪਾਰੀ ਵਰਗ ਨੇ ਖਾਦ ਨੂੰ ਸਟੋਰ ਕੀਤਾ ਹੈ ਅਤੇ ਉਹ ਬਲੈਕ ਵਿਚ ਵੇਚ ਰਹੇ ਹਨ।ਉਨ੍ਹਾਂ ਕਿਹਾ ਹੈ ਜੇਕਰ ਸਰਕਾਰ ਵੱਲੋਂ ਕੋਈ ਹੱਲ ਨਾ ਕੀਤਾ ਗਿਆ ਤਾਂ ਖਾਦ ਨੂੰ ਲੈ ਕੇ ਵੱਡਾ ਸੰਘਰਸ਼ ਕੀਤਾ ਜਾਵੇਗਾ।