ਗੁਰਦਾਸਪੁਰ: ਮੰਗਾਂ ਨਾ ਮੰਨਣ ਉੱਤੇ ਕਿਸਾਨਾਂ ਵਲੋਂ ਟ੍ਰੇਨ ਰੋਕੋ ਅੰਦੋਲਨ ਸ਼ੁਰੂ ਕਰਨ ਦੀ ਚੇਤਾਵਨੀ
ਗੁਰਦਾਸਪੁਰ ਵਿੱਚ ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਆਪਣੀਆ ਹੱਕੀ ਮੰਗਾਂ ਨੂੰ ਲੈ ਕੇ ਸ਼ਹਿਰ ਵਿੱਚ ਰੋਸ਼ ਪ੍ਰਦਰਸ਼ਨ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ। ਕਿਸਾਨਾਂ ਦੀਆਂ ਮੰਗਾਂ ਹਨ ਕਿ 15 ਤਰੀਕ ਤੱਕ ਸ਼ੁਗਰ ਮਿਲਾਂ ਸ਼ੁਰੂ ਕੀਤੀਆਂ ਜਾਣ, 25 ਰੁਪਏ ਸਰਕਾਰ ਵੱਲੋਂ ਤੁਰੰਤ ਜਾਰੀ ਕੀਤੇ ਜਾਣ, ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਤੁਰੰਤ ਲਾਗੂ ਕੀਤੀ ਜਾਵੇ ਅਤੇ ਹਰਿਆਣਾ ਸਰਕਾਰ ਦੀ ਤਰ੍ਹਾਂ ਕਿਸਾਨਾਂ ਨੂੰ ਗੰਨੇ ਦੀਆਂ ਫ਼ਸਲਾਂ ਦਾ ਮੁੱਲ ਦਿੱਤਾ ਜਾਵੇ। ਮੰਗਾਂ ਨਾ ਮੰਨੇ ਜਾਣ ਉੱਤੇ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਵਲੋਂ ਸੰਘਰਸ਼ ਹੋਰ ਤੀਖਾ ਕਰਦਿਆ ਟ੍ਰੇਨ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ।