ਕਿਸਾਨਾਂ ਦਾ ਸਵਾਲ ਹੋਰ ਕਿੰਨੀਆਂ ਜਾਨਾਂ ਲੈ ਕੇ ਮੰਨੇਗੀ ਸਰਕਾਰ
ਸੰਗਰੂਰ: ਖੇਤੀ ਕਾਨੂੰਨਾਂ ਦੇ ਵਿਰੁੱਧ ਵਿੱਢੇ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਸਥਾਨਕ ਅਨਾਜ ਮੰਡੀ 'ਚ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਬਾਰੇ ਗੱਲ ਕਰਦੇ ਹੋਏ ਕਿਸਾਨ ਆਗੂ ਨੇ ਕਿਹਾ ਕਿ ਇਸ ਹੱਕਾਂ ਦੀ ਲੜਾਈ 'ਚ 40 ਕਿਸਾਨ ਭਰਾ ਸ਼ਹੀਦ ਹੋ ਚੁੱਕੇ ਹਨ ਤੇ ਹੋਰ ਪਤਾ ਨਹੀਂ ਕਿੰਨੀਆਂ ਜਾਨਾਂ ਲੈ ਕੇ ਮੰਨੇਗੀ ਸਰਕਾਰ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਨੂੰ ਲੱਗਦਾ ਹੈ ਕਿ ਉਹ ਕਿਸਾਨਾਂ ਨੂੰ ਲਟਕਾਉਣਗੇ ਤਾਂ ਇਹ ਸੰਘਰਸ਼ ਫਿੱਕਾ ਪੈ ਜਾਊ ਤਾਂ ਉਹ ਗ਼ਲਤ ਹੈ ਸਗੋਂ ਇਹ ਸੰਘਰਸ਼ ਹੋਰ ਤਿੱਖਾ ਹੋ ਜਾਵੇਗਾ।