ਕਿਸਾਨ ਜਥੇਬੰਦੀਆਂ ਨੇ ਮੁੜ ਬੰਦ ਕਰਵਾਏ ਜੀਓ ਕੰਪਨੀ ਦੇ ਦਫ਼ਤਰ ਤੇ ਸਟੋਰ - Geo Company office
ਮਾਨਸਾ: ਕਿਸਾਨ ਜਥੇਬੰਦੀਆਂ ਜਿੱਥੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਡਟੀਆਂ ਹੋਈਆਂ ਹਨ, ਉੱਥੇ ਹੀ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਵੀ ਲਗਾਤਾਰ ਜਾਰੀ ਹੈ। ਕਿਸਾਨ ਜੱਥੇਬੰਦੀਆ ਵੱਲੋ ਬੀਤੇ ਦਿਨੀਂ ਸੂਬੇ ਭਰ 'ਚ ਜੀਓ ਕੰਪਨੀ ਦਾ ਦਫਤਰ ਤੇ ਸਟੋਰ ਬੰਦ ਕਰਵੇ ਗਏ ਸਨ। ਕੰਪਨੀ ਵੱਲੋ ਆਪਣਾ ਕਾਰੋਬਾਰ ਮੁੜ ਸ਼ੁਰੂ ਕੀਤੇ ਜਾਣ 'ਤੇ ਇੱਕ ਵਾਰ ਮੁੜ ਕਿਸਾਨਾਂ ਦਾ ਗੁੱਸਾ ਵੇਖਣ ਨੂੰ ਮਿਲਿਆ ਹੈ। ਕਿਸਾਨਾਂ ਨੇ ਅੱਜ ਦਫਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਤੇ ਮੁੜ ਦਫ਼ਤਰ ਬੰਦ ਕਰਵਾਏ। ਇਸ ਮੌਕੇ ਕਿਸਾਨ ਆਗੂਆ ਨੇ ਕੰਪਨੀ ਨੂੰ ਸਾਫ ਸ਼ਬਦਾ ਵਿੱਚ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਉਨ੍ਹਾਂ ਦਫ਼ਤਰ ਤੇ ਸਟੋਰ ਖੋਲ੍ਹਿਆ ਤਾਂ ਇਸ ਦੇ ਨੁਕਸਾਨ ਦੀ ਕੰਪਨੀ ਖੁਦ ਜਿੰਮੇਵਾਰ ਹੋਵੇਗੀ।