ਮੋਗਾ ਪੁੱਜੇ ਹੰਸ ਰਾਜ ਹੰਸ ਵਿਰੁੱਧ 'ਚ ਕਿਸਾਨ ਜਥੇਬੰਦੀਆਂ ਨੇ ਕੀਤਾ ਪ੍ਰਦਰਸ਼ਨ - ਹੰਸ ਰਾਜ ਹੰਸ ਵਿਰੁੱਧ ਕੀਤਾ ਪ੍ਰਦਰਸ਼ਨ
ਮੋਗਾ: ਐਤਵਾਰ ਸਵੇਰੇ ਸ਼ਹਿਰ ਪੁੱਜੇ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਭਾਜਪਾ ਆਗੂ ਇਥੇ ਇੱਕ ਗੋਸ਼ਟੀ ਸਮਾਗਮ ਲਈ ਵਿਚਾਰ-ਵਟਾਂਦਰਾ ਕਰਨ ਪੁੱਜੇ ਸਨ ਪਰੰਤੂ ਕਿਸਾਨਾਂ ਜਥੇਬੰਦੀਆਂ ਭਾਜਪਾ ਆਗੂ ਦੇ ਘਿਰਾਉ ਲਈ ਪੁੱਜ ਗਈਆਂ। ਇਸ ਦੌਰਾਨ ਭਰਵੀਂ ਗਿਣਤੀ ਔਰਤਾਂ ਵੀ ਸ਼ਾਮਲ ਰਹੀਆਂ। ਕਿਸਾਨ ਆਗੂਆਂ ਅਤੇ ਬੀਬੀਆਂ ਨੇ ਕਿਹਾ ਕਿ ਹੰਸ ਰਾਜ ਹੰਸ ਦਿਖਾਵੇ ਦੀ ਰਾਜਨੀਤੀ ਕਰ ਰਿਹੈ, ਜੇਕਰ ਸੱਚਮੁੱਚ ਕਿਸਾਨ ਹਮਦਰਦੀ ਹੈ ਤਾਂ ਧਰਨੇ 'ਚ ਆ ਕੇ ਬੈਠੇ ਤੇ ਕੇਂਦਰ ਦਾ ਵਿਰੋਧ ਕਰੇ। ਉਨ੍ਹਾਂ ਕਿਹਾ ਕਿ ਇਸ ਸਮੇਂ ਹੰਸ ਰਾਜ ਹੰਸ ਕਿਸਾਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਕਰ ਕੇ ਉਭਰਿਆ ਹੈ ਤੇ ਲੋਕ ਉਸ ਨੂੰ ਜ਼ਰੂਰ ਸਬਕ ਸਿਖਾਉਣਗੇ।