ਪੰਜਾਬ

punjab

By

Published : Apr 7, 2021, 9:52 AM IST

ETV Bharat / videos

ਕਿਸਾਨ ਜਥੇਬੰਦੀਆਂ ਵੱਲੋਂ ਐੱਫਸੀਆਈ ਦਫ਼ਤਰ ਦਾ ਘਿਰਾਓ

ਮਾਨਸਾ: ਐਫਸੀਆਈ ਬਚਾਓ ਦਿਵਸ ਉੱਤੇ ਸੰਯੁਕਤ ਕਿਸਾਨ ਮੋਰਚੇ ਨੇ ਐਫਸੀਆਈ ਦਫਤਰਾਂ ਦੇ ਘਿਰਾਓ ਕਰਨ ਦਾ ਸੱਦਾ ਦਿੱਤਾ ਸੀ ਜਿਸ ਤਹਿਤ ਕਸਬਾ ਬੁਢਲਾਡਾ ਵਿੱਚ ਕਿਸਾਨ ਜੱਥੇਬੰਦੀਆਂ ਐਫ.ਸੀ.ਆਈ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਦਾ ਘਿਰਾਓ ਕੀਤਾ। ਆਗੂਆਂ ਨੇ ਕਿਹਾ ਕਿ ਬੀਤੇ ਸਾਲ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਤਾਂ ਕਿਸਾਨੀ ਨੂੰ ਤਬਾਹ ਕਰਨਾ ਹੀ ਹੈ, ਉਸ ਤੋਂ ਬਾਅਦ ਵੀ ਕੇਂਦਰ ਸਰਕਾਰ ਵੱਲੋਂ ਤਾਨਾਸ਼ਾਹੀ ਤਰੀਕੇ ਨਾਲ ਫੈਸਲੇ ਕਰਦਿਆਂ ਸਰਕਾਰੀ ਖ਼ਰੀਦ ਏਜੰਸੀਆਂ ਨੂੰ ਦਿਨੋਂ ਦਿਨ ਕਮਜ਼ੋਰ ਕੀਤਾ ਜਾ ਰਿਹਾ ਹੈ। ਚਾਹੇ 25000 ਏ.ਪੀ.ਐਮ.ਸੀ. ਮੰਡੀਆਂ ਨੂੰ ਖ਼ਤਮ ਕਰਨਾ ਹੋਵੇ, ਚਾਹੇ ਫ਼ਸਲ ਦੀ ਸਰਕਾਰੀ ਖਰੀਦ ਸੰਬੰਧੀ ਸ਼ਰਤਾਂ ਨੂੰ ਸਖ਼ਤ ਕਰਨਾ ਹੋਵੇ ਜਾਂ ਫਿਰ ਐਫ.ਸੀ.ਆਈ ਵਿੱਚ ਖਾਲੀ ਪਈਆਂ ਆਸਾਮੀਆਂ ਨੂੰ ਨਾ ਭਰਨ ਦਾ ਗੈਰਜਿੰਮੇਵਾਰਾਨਾਂ ਰਵੱਈਆ ਹੋਵੇ। ਇਨ੍ਹਾਂ ਸਾਰੀਆਂ ਗੱਲਾਂ ਤੋਂ ਜ਼ਾਹਿਰ ਹੈ ਕਿ ਕੇਂਦਰ ਦੀ ਜਬਰ ਹਕੂਮਤ ਐਫ.ਸੀ.ਆਈ. ਵਰਗੀਆਂ ਸਰਕਾਰੀ ਖ਼ਰੀਦ ਏਜੰਸੀਆਂ ਜਨਤਕ ਵੰਡ ਪ੍ਰਣਾਲੀ ਤੇ ਏ.ਪੀ.ਐਮ.ਸੀ. ਮੰਡੀਆਂ ਦਾ ਭੋਗ ਪਾਉਣ ਤੇ ਤੁਲੀ ਹੋਈ ਹੈ।

ABOUT THE AUTHOR

...view details