ਪਿੰਡ ਮੰਡੌਰ ਦੇ ਕਿਸਾਨਾਂ ਨੇ ਪਟਿਆਲਾ-ਨਾਭਾ ਰੋਡ 2 ਘੰਟੇ ਲਈ ਕੀਤਾ ਜਾਮ - ਮੰਡੀਆਂ ’ਚ ਨਾ ਬਾਰਦਾਨਾ
ਪਟਿਆਲਾ: ਪਿੰਡ ਮੰਡੌਰ ਦੇ ਕਿਸਾਨਾਂ ਨੇ ਬਾਰਦਾਨੇ ਦੀ ਪ੍ਰਾਪਤੀ ਨਾ ਹੋਣ ਕਾਰਨ 2 ਘੰਟੇ ਲਈ ਰੋਡ ਜਾਮ ਕੀਤਾ। ਇਸ ਮੌਕੇ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਚੇਤਾਵਨੀ ਦਿੱਤੀ, ਜੇਕਰ ਕੱਲ ਤੱਕ ਕੋਈ ਹੱਲ ਨਾ ਹੋਇਆ ਤਾਂ ਕਿਸਾਨਾਂ ਦੁਆਰਾ ਹੋਰ ਵੀ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਉਕਤ ਕਿਸਾਨਾਂ ਨੇ ਕਿਹਾ ਕਿ ਕਿਸਾਨ ਫ਼ਸਲ ਲੈ ਕੇ ਪਹੁੰਚ ਰਹੇ ਹਨ ਪਰ ਮੰਡੀਆਂ ’ਚ ਨਾ ਬਾਰਦਾਨਾ ਹੈ ਅਤੇ ਨਾ ਹੀ ਕੋਈ ਪ੍ਰਬੰਧ ਹੈ। ਮੌਕੇ ’ਤੇ ਮੌਜੂਦ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਹੈ ਜਦਕਿ ਹਰਿਆਣੇ ਵਿੱਚ ਕਣਕ ਦੀ ਖ਼ਰੀਦ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।