ਮਹਿਤਪੁਰ ਦੇ ਕਿਸਾਨਾਂ ਨੇ ਸੰਤ ਬਾਬਾ ਰਾਮ ਸਿੰਘ ਜੀ ਨੂੰ ਦਿੱਤੀ ਸ਼ਰਧਾਂਜਲੀ - ਸੰਤ ਬਾਬਾ ਪਲਵਿੰਦਰ ਦਰਸ਼ਨ ਸਿੰਘ ਚੀਮਾ
ਜਲੰਧਰ: ਪਿੰਡ ਮਹਿਤਪੁਰ ਵਿੱਚ ਸੰਤ ਬਾਬਾ ਪਲਵਿੰਦਰ ਦਰਸ਼ਨ ਸਿੰਘ ਚੀਮਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਬਾਬਾ ਰਾਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਬੀਤੇ ਦਿਨੀਂ ਦਿੱਲੀ ਵਿਖੇ ਬਾਬਾ ਰਾਮ ਸਿੰਘ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਖੁਦਕੁਸ਼ੀ ਕਰ ਲਈ ਸੀ। ਇਸ ਦੇ ਚੱਲਦੇ ਪੂਰੇ ਪੰਜਾਬ ਵਿੱਚ ਉਨ੍ਹਾਂ ਦੀ ਯਾਦ ਵਿੱਚ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਕਿਸਾਨ ਬਾਬਾ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੋ ਇਹ ਭਾਣਾ ਵਾਪਰਿਆ ਹੈ ਇਸ ਨੂੰ ਉਹ ਕਦੀ ਨਹੀਂ ਭੁੱਲਣਗੇ ਅਤੇ ਇਹ ਬਾਬਾ ਰਾਮ ਸਿੰਘ ਜੀ ਦਾ ਬਲੀਦਾਨ ਖਾਲੀ ਨਹੀਂ ਜਾਵੇਗਾ। ਉਹ ਇਸ ਕਾਨੂੰਨ ਨੂੰ ਰੱਦ ਕਰਵਾ ਕੇ ਹੀ ਮੰਨਣਗੇ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਹਨ ਅਤੇ ਕਿਸਾਨਾਂ ਦੇ ਨਾਲ ਖੜ੍ਹਨਗੇ। ਉਨ੍ਹਾਂ ਕਿਹਾ ਕਿ ਉਹ ਦਿੱਲੀ ਖ਼ੁਦ ਜਾ ਕੇ ਕਿਸਾਨਾਂ ਦੇ ਨਾਲ ਖੜ੍ਹਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਦੋਂ ਤੱਕ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ ਉਹ ਏਦਾਂ ਹੀ ਆਪਣੀ ਜਾਨ ਦੀ ਬਾਜ਼ੀ ਲਗਾਉਂਦੇ ਰਹਿਣਗੇ ਅਤੇ ਜੋ ਵੀ ਇਸ ਕਾਨੂੰਨ ਨੂੰ ਰੱਦ ਕਰਵਾਉਣ ਲਈ ਹੋ ਸਕਿਆ ਉਹ ਹਰ ਉਹ ਕੋਸ਼ਿਸ਼ ਕਰਨਗੇ।