ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ... - ਸਰਕਾਰੀ ਖਰੀਦ
ਫਾਜ਼ਿਲਕਾ: ਪੰਜਾਬ ਸਰਕਾਰ (Government of Punjab) ਨੇ ਝੋਨੇ (Paddy) ਦੇ ਸੀਜਨ ਸ਼ੁਰੂ ਤੋਂ ਪਹਿਲਾਂ ਕਿਸਾਨਾਂ (Farmers) ਨਾਲ ਵਾਅਦਾ ਕੀਤਾ ਸਨ ਕਿ ਝੋਨੇ ਦਾ ਇੱਕ-ਇੱਕ ਦਾਣਾ ਸਰਕਾਰ (Government) ਵੱਲੋਂ ਚੁੱਕਿਆ ਜਾਵੇਗਾ, ਪਰ ਸਰਕਾਰ (Government) ਦੇ ਇਨ੍ਹਾਂ ਦਾਅਵਿਆਂ ਦੀ ਪੋਲ ਉਦੋਂ ਖੁੱਲ੍ਹ ਗਈ ਜਦੋਂ ਫਾਜ਼ਿਲਕਾ (Fazilka) ਦੀ ਅਨਾਜ ਮੰਡੀ ਵਿੱਚ 9 ਨਵੰਬਰ ਨੂੰ ਝੋਨੇ ਦੀ ਸਰਕਾਰੀ ਖਰੀਦ ਬੰਦ ਹੋ ਗਈ ਅਤੇ ਉਸ ਤੋਂ ਬਾਅਦ ਮੰਡੀ ਆਪਣੀ ਫਸਲ ਲੈਕੇ ਪਹੁੰਚੇ ਕਿਸਾਨਾਂ (Farmers) ਖੱਜਲ-ਖੁਆਰ ਹੋ ਰਹੇ ਹਨ। ਸਰਕਾਰੀ ਖਰੀਦ ਬੰਦ ਹੋਣ ਕਰਕੇ ਪ੍ਰਾਈਵੇਟ ਖਰੀਦਦਾਰ ਕਿਸਾਨਾਂ ਤੋਂ ਘੱਟ ਮੂਲ 'ਚ ਝੋਨੇ ਦੀ ਖਰੀਦ ਕਰਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਜਿਸ ਕਰਕੇ ਕਿਸਾਨ (Farmer) ਪ੍ਰੇਸ਼ਾਨ ਹਨ ਅਤੇ ਇਸ ਲੁੱਟ ਲਈ ਕਿਸਾਨ ਪੰਜਾਬ ਸਰਕਾਰ (Government of Punjab) ਨੂੰ ਜ਼ਿੰਮੇਵਾਰ (Responsible) ਦੱਸ ਰਹੇ ਹਨ।