ਕਿਸਾਨਾਂ ਨੇ ਖੇਤੀਬਾੜੀ ਦਫ਼ਤਰ ਦੇ ਗੇਟ ਨੂੰ ਲਗਾਇਆ ਤਾਲਾ - Farmers lock
ਸ੍ਰੀ ਮੁਕਤਸਰ ਸਾਹਿਬ: ਬਠਿੰਡਾ ਰੋਡ ‘ਤੇ ਬਣੇ ਖੇਤੀਬਾੜੀ ਦਫ਼ਤਰ ਵਿੱਚ ਕਿਸਾਨਾਂ ਵੱਲੋਂ ਸਵੇਰ ਤੋਂ ਹੀ ਖੇਤੀਬਾੜੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ। ਇਸ ਧਰਨੇ ਵਿੱਚ ਅਧਿਕਾਰੀਆਂ ਵੱਲੋਂ ਸੁਣਵਾਈ ਨਾ ਕਰਨ ‘ਤੇ ਕਿਸਾਨਾਂ ਨੇ ਦੇਰ ਸ਼ਾਮ ਖੇਤੀਬਾੜੀ ਦਫ਼ਤਰ ਦੇ ਗੇਟ ਨੂੰ ਜਿੰਦਰਾ ਲਗਾ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਸਵੇਰ ਤੂੰ ਹੀ ਖੇਤੀਬਾੜੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਸੀ, ਪਰ ਕੋਈ ਵੀ ਅਧਿਕਾਰੀ ਸਾਡੀ ਸੁਣਵਾਈ ਨਹੀਂ ਕਰ ਇਸ ਮਜਬੂਰਨ ਅਸੀਂ ਦਫਤਰ ਨੂੰ ਜਿੰਦਰਾ ਲਗਾ ਦਿੱਤਾ ਕਿਉਂਕਿ ਸਾਨੂੰ ਡੀਏਪੀ ਖਾਦ ਨਹੀਂ ਮਿਲੀ ਸੀ। ਉੱਥੇ ਹੀ ਖੇਤੀਬਾੜੀ ਅਧਿਕਾਰੀ ਦਾ ਕਹਿਣਾ ਸੀ ਕਿਸੇ ਦਾ ਵੀ ਤਰ੍ਹਾਂ ਦੇ ਵੀ ਕੋਈ ਵੀ ਪੱਖਪਾਤ ਨਹੀਂ ਕੀਤਾ ਗਿਆ ਮੈਂ ਆਪ ਖੁਦ ਇਸ ਧਰਨੇ ਵਿੱਚ ਦੋ ਘੰਟੇ ਕਿਸਾਨਾਂ ਨਾਲ ਗੱਲਬਾਤ ਕੀਤੀ ਕਿਸੇ ਨੇ ਵੀ ਮੈਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਕਿ ਕਿਸ-ਕਿਸ ਨਾਲ ਕੋਈ ਧਾਂਦਲੀ ਜਾਂ ਕੋਈ ਪੱਖਪਾਤ ਹੋ ਰਿਹਾ ਹੈ।