ਦਿੱਲੀ ਮੋਰਚੇ ਲਈ ਫ਼ਿਲੌਰ ਤੋਂ ਕਿਸਾਨ ਰਵਾਨਾ
ਜਲੰਧਰ: ਦਿੱਲੀ ਚੱਲੋ ਤਹਿਤ ਫ਼ਿਲੌਰ ਦੇ ਪਿੰਡ ਬੋਪਾਰਾਏ ਤੋਂ ਵੀ ਕਈ ਕਿਸਾਨ ਦਿੱਲੀ ਰਵਾਨਾ ਹੋਏ। ਇਹ ਕਿਸਾਨ ਦਿੱਲੀ ਦੇ ਬਾਰਡਰ ਉੱਤੇ ਬੈਠੇ ਕਿਸਾਨਾਂ ਦਾ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਣ ਲਈ ਆਪਣਾ ਯੋਗਦਾਨ ਪਾਉਣ ਜਾ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜੋ ਵਤੀਰਾ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਖੇ ਕਿਸਾਨਾਂ ਦੇ ਨਾਲ ਕੀਤਾ ਗਿਆ ਹੈ ਉਹ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਜਿਹੜੀ ਗੋਦੀ ਮੀਡੀਆ ਇਹ ਅਫ਼ਵਾਹ ਫੈਲਾ ਰਿਹਾ ਹੈ ਕਿ ਕਿਸਾਨ ਦਿੱਲੀ ਛੱਡ ਕੇ ਆਪਣੇ ਘਰਾਂ ਨੂੰ ਪਰਤ ਰਹੇ ਹਨ ਅਤੇ ਦਿੱਲੀ ਪੁਲਿਸ ਬਾਰਡਰਾਂ ਨੂੰ ਖਾਲੀ ਕਰਵਾ ਰਹੀ ਹੈ ਉਹ ਸਰਾਸਰ ਗ਼ਲਤ ਹੈ।