ਮੁਕਤਸਰ ਸਾਹਿਬ 'ਚ ਕਿਸਾਨਾਂ ਨੇ 2 ਦਿਨ੍ਹਾਂ ਤੋੋਂ ਨਹੀਂ ਹੋਣ ਦਿੱਤੀ ਨਰਮੇ ਦੀ ਬੋਲੀ - ਮੁਕਤਸਰ ਦੀ ਮੰਡੀ
ਸ਼੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਵਿੱਚ ਕੱਲ ਕਿਸਾਨਾਂ ਵੱਲੋਂ ਨਰਮੇ ਦੀ ਬੋਲੀ ਰੋਕੇ ਜਾਣ ਤੇ ਅੱਜ ਦੂਜੇ ਦਿਨ ਵੀ ਨਰਮੇ ਦੀ ਬੋਲੀ ਨਹੀਂ ਹੋ ਸਕੀ। ਜਿਸ ਵਿੱਚ ਕੋਈ ਵੀ ਵਪਾਰੀ ਬੋਲੀ ਦੇਣ ਲਈ ਨਹੀਂ ਆਇਆ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜਿਨ੍ਹਾਂ ਚਿਰ ਉਨ੍ਹਾਂ ਨੂੰ ਨਰਮੇ ਦਾ ਦੂਜੀਆਂ ਮੰਡੀਆਂ ਦੇ ਬਰਾਬਰ ਮੁੱਲ ਨਹੀਂ ਮਿਲਦਾ ਅਤੇ ਇਹ ਲੁੱਟ ਖ਼ਤਮ ਨਹੀਂ ਹੁੰਦੀ ਉੱਦੋਂ ਤੱਕ ਕਿਸਾਨ ਨਰਮੇ ਦੀ ਬੋਲੀ ਨਹੀਂ ਹੋਣ ਦੇਣਗੇ। ਧਰਨਾ ਦੇ ਰਹੇ ਕਿਸਾਨਾਂ ਦਾ ਕਹਿਣਾ ਹੈ ਕੇ ਉਨ੍ਹਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ। ਜਿਲ੍ਹੇ ਦੇ ਦੂਜੇ ਸ਼ਹਿਰਾ ਦੀਆਂ ਮੰਡੀਆਂ ਵਿੱਚ ਨਰਮੇ ਦਾ ਸਹੀ ਮੁੱਲ ਮਿਲ ਰਿਹਾ ਪਰ ਮੁਕਤਸਰ ਦੀ ਮੰਡੀ ਵਿੱਟ ਰੇਟ ਘਟਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਕੱਲ ਵੀ ਖਰੀਦ ਰੋਕੀ ਗਈ ਸੀ ਅਤੇ ਅੱਜ ਵੀ ਰੋਸ਼ ਧਰਨਾ ਦੇ ਕੇ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸਾਨੂੰ ਸਹੀ ਮੁੱਲ ਨਹੀਂ ਮਿਲਦਾ ਉਦੋਂ ਤੱਕ ਕਿਸੇ ਵੀ ਹਾਲਤ ਵਿਚ ਨਰਮੇ ਦੀ ਬੋਲੀ ਨਹੀਂ ਹੋਣ ਦਿੱਤੀ ਜਾਵੇਗੀ।