ਮਾਨਸਾ ਵਿਖੇ ਵੀ ਕਿਸਾਨਾਂ ਨੇ ਅਕਸ਼ੈ ਕੁਮਾਰ ਦੀ ਫ਼ਿਲਮ ਦਾ ਕੀਤਾ ਵਿਰੋਧ - Mansa
ਮਾਨਸਾ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਅਕਸ਼ੈ ਕੁਮਾਰ ਦਾ ਵਿਰੋਧ ਕੀਤਾ ਗਿਆ। ਮਾਨਸਾ ਦੇ ਸਿਨੇਮਾ ਹਾਲ 'ਚ ਚੱਲ ਰਹੀ ਫ਼ਿਲਮ 'ਜ਼ੁਲਮ ਇਹ ਸੂਹੀਏ ਵੰਸ਼' ਨੂੰ ਬੰਦ ਕਰਵਾਇਆ ਗਿਆ ਅਤੇ ਫ਼ਿਲਮ ਦੇ ਲੱਗੇ ਹੋਏ ਪੋਸਟਰਾਂ ਨੂੰ ਕਿਸਾਨਾਂ ਦੁਆਰਾ ਉਤਾਰ ਦਿੱਤਾ ਗਿਆ। ਕਿਸਾਨਾ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਭਾਜਪਾ ਸਰਕਾਰ ਦਾ ਸਾਥ ਦੇਵੇਗਾ ਉਸ ਦਾ ਵਿਰੋਧ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਭਾਜਪਾ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ਅਤੇ ਅਕਸ਼ੈ ਕੁਮਾਰ ਨੇ ਕਦੇ ਵੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਨਹੀਂ ਕੀਤੀ, ਜਿਸਦੇ ਲਈ ਪੰਜਾਬ ਭਰ ਦੇ ਵਿੱਚ ਅਕਸ਼ੈ ਕੁਮਾਰ ਦੀ ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ।