ਜਸਟਿਨ ਟਰੂਡੋ ਦੇ ਹੱਕ 'ਚ ਨਿੱਤਰੇ ਕਿਸਾਨ - ਕੈਨੇਡਾ ਦੇ ਪ੍ਰਧਾਨ ਮੰਤਰੀ
ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਸੰਘਰਸ਼ ਨੂੰ ਚੱਲਦਿਆਂ ਕਰੀਬ ਨੌ ਮਹੀਨੇ ਦਾ ਸਮਾਂ ਹੋ ਚੁੱਕਿਆ ਹੈ। ਇਸ ਦੇ ਚੱਲਦਿਆਂ ਜਿਥੇ ਵੱਖ-ਵੱਖ ਦੇਸ਼ਾਂ ਤੋਂ ਸੰਘਰਸ਼ ਨੂੰ ਹਮਾਇਤ ਮਿਲੀ ਸੀ,ਉਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਵੀ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਸੀ। ਕੈਨੇਡਾ 'ਚ ਹੁਣ ਜਲਦ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਕਿਸਾਨਾਂ ਵਲੋਂ ਮੀਟਿੰਗ ਕਰਕੇ ਟਰੂਡੋ ਦੇ ਹੱਕ 'ਚ ਨਿਤਰੇ ਹਨ। ਇਸ ਦੇ ਚੱਲਦਿਆਂ ਉਨ੍ਹਾਂ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਜਸਟਿਨ ਟਰੂਡੋ ਦਾ ਸਾਥ ਦਿੱਤਾ ਜਾਵੇ।